Awaaz Qaum Di

ਹਰਫ਼ ਕਾਲਜ, ਮਾਲੇਰਕੋਟਲਾ ਵਿਚ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦਾ ਸਫ਼ਲ ਸਮਾਪਣ

ਤਾਨੀਆਂ ਅਤੇ ਸੁਹੇਲ ਬੈਸਟ ਵਾਲੰਟੀਅਰ ਚੁਣੇ ਗਏ

ਮਾਲੇਰਕੋਟਲਾ : ਹਰਫ਼ ਕਾਲਜ ਮਾਲੇਰਕੋਟਲਾ ਵਿਖੇ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਅਧੀਨ ਮਿਤੀ ੧੫ ਜਨਵਰੀ,੨੦੨੦ ਤੋਂ ਮਿਤੀ ੨੧ ਜਨਵਰੀ,੨੦੨੦ ਤੱਕ ਲਗਾਏ ਗਏ ਐਨ.ਐਸ.ਐਸ ਕੈਂਪ ਦਾ ਸਫ਼ਲ ਸਮਾਪਣ ੨੧ ਜਨਵਰੀ ਨੂੰ ਹੋ ਗਿਆ। ਇਸ ਕੈਂਪ ਵਿਚ ੪੫ ਵਿਦਿਆਰਥੀ / ਵਿਦਿਆਰਥਣਾਂ ਨੇ ਭਾਗ ਲਿਆ।

ਇਸ ਕੈਂਪ ਦੇ ਸਮਾਪਣ ਸਮਾਰੋਹ ਵਿੱਚ ਡਾ. ਸ਼ਾਜ਼ੀਆ ਅਜੁੰਮ ਸਰਕਾਰੀ ਹਸਪਤਾਲ ਮਲੇਰਕੋਟਲਾ ਬਤੌਰ ਮੁੱਖ ਮਹਿਮਾਨ ਤਸ਼ਰੀਫ਼ ਲਿਆਏ ਅਤੇ ਸੋਹਰਾਬ ਗਰੁੱਪ ਅਤੇ ਹਰਫ਼ ਕਾਲਜ ਦੇ ਚੇਅਰਮੈਨ ਸ਼੍ਰੀ ਅਮਜਦ ਅਲੀ, ਸੋਹਰਾਬ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜ਼ੋਹਰਾ ਸੱਤਾਰ,ਸ਼੍ਰੀ ਮੁਹੰਮਦ ਇਸਰਾਰ (ਪ੍ਰਿੰਸੀਪਲ ਇਸਲਾਮੀਆਂ ਕੰਬੋਜ ਸ.ਸ.ਸਕੂਲ, ਮਲੇਰਕੋਟਲਾ), ਮਹੇਸ਼ ਸ਼ਰਮਾ, ਮੁੰਹਮਦ ਇਕਬਾਲ ਬਤੌਰ ਵਿਸ਼ੇਸ਼ ਮਹਿਮਾਨ ਪਧਾਰੇ।ਮਹਿਮਾਨਾਂ ਨੂੰ ਹਰਫ਼ ਕਾਲਜ ਦੇ ਪਿੰ੍ਰਸੀਪਲ ਡਾ. ਮੁਜਾਹਿਦ ਹਸਨ ਨੇ ਜੀ ਆਇਆਂ ਕਿਹਾ। ਪ੍ਰੋ. ਬਲਤੇਜ ਸਿੰਘ ਪ੍ਰੋਗਰਾਮ ਅਫ਼ਸਰ ਨੇ ਕੈਂਪ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ।ਇਹਨਾਂ ਵਿਦਿਆਰਥੀ ਵਾਲੰਟੀਅਰਜ਼ ਨੇ ਇਸ ਕੈਂਪ ਵਿਚ ਸੱਤ ਦਿਨਾਂ ਦੌਰਾਨ ਕਾਲਜ ਵਿਚਲੇ ਗਰਾਊਂਡ ਦੀ ਸਾਂਭ-ਸੰਭਾਲ, ਬੂਟਿਆਂ ਦੀ ਕਾਂਟ-ਸਾਂਟ, ਕਾਲਜ ਵਿੱਚ ਸਫੈਦੀ, ਕਾਲਜ ਦੇ ਆਲੇ ਦੁਆਲੇ ਦੀ ਸਫ਼ਾਈ, ਕਾਲਜ ਨੇੜੇ ਗੁਰਦਵਾਰਾ ਸਾਹਿਬ ਵਿੱਚ ਸਾਫ-ਸਫ਼ਾਈ, ਬੂਟਿਆਂ ਦੀ ਸੇਵਾ, ਮਸਜਿਦ ਦੀ ਸਫ਼ਾਈ ਆਦਿ ਤੋਂ ਇਲਾਵਾ ਲੈਕਚਰ ਸੈਸ਼ਨ, ਸਭਿਆਚਾਰਕ ਮੁਕਾਬਲੇ ,ਖੇਡਾਂ ਆਦਿ ਵਿਚ ਭਾਗ ਲਿਆ।ਪ੍ਰੋ.ਬਲਤੇਜ ਸਿੰਘ ਨੇ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਹਰ ਰੋਜ਼ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਅਭਿਆਸ ਕਰਵਾਇਆ।

ਮੁੱਖ ਮਹਿਮਾਨ ਡਾ. ਸ਼ਾਜ਼ੀਆ ਅਜੁੰਮ ਤੇ ਸ਼੍ਰੀ. ਅਮਜਦ ਅਲੀ ਨੇ ਵਿਦਿਆਰਥੀ ਵਾਲੰਟੀਅਰਜ਼ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਕਿਹਾ, ਕਿ ਨਿਸੁਆਰਥ ਸੇਵਾ, ਆਲੇ ਦੁਆਲੇ ਦੀ ਸਫ਼ਾਈ ਅਤੇ ਹੱਥੀਂ ਕੰਮ ਕਰਨਾ ਵਿਦਿਆਰਥੀਆਂ ਦੇ ਆਰਦਰਸ਼ ਗੁਣ ਹਨ। ਉਹਨਾਂ ਵਿਦਿਆਰਥੀਆਂ ਨੂੰ ਖਾਣੇ ਨੂੰ ਬਚਾਉਣ, ਸੁਅੱਛ ਸੋਚ ਅਤੇ ਵਾਤਾਵਰਣ ਦੀ ਉਸਾਰੀ ਕਰਣ ਅਤੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਉਪਰੰਤ ਸ਼੍ਰੀ ਮੁਹੰਮਦ ਇਸਰਾਰ (ਪ੍ਰਿੰਸੀਪਲ ਇਸਲਾਮੀਆਂ ਕੰਬੋਜ ਸ.ਸ.ਸਕੂਲ, ਮਲੇਰਕੋਟਲਾ ਅਤੇ ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਧਾਨ) ਨੇ ਆਪਣੇ ਵੱਲੋਂ ਵਾਲੰਟੀਅਰਜ਼ ਨੂੰ ਇਨਾਮ ਦਿੱਤੇ। ਆਂਚਲ ਮੋਦੀ ਅਤੇ ਨੀਤਿਨ ਵਰਮਾ ਨੇ ਐਨ.ਐਸ.ਐਸ ਕੈਂਪ ਦਾ ਤਜਰਬਾ ਸਾਂਝਾ ਕੀਤਾ। ਹਰਮਨਪਿਆਰਾ ਸਿੰਘ, ਮਨਦੀਪ ਸਿੰਘ ਅਤੇ ਨਜ਼ਾਕਤ ਨੇ ਸਭਿਆਚਾਰ ਗੀਤ ਰਾਹੀ ਮਨੋਰੰਜਨ ਕੀਤਾ। ਮੰਚ ਸੰਚਾਲਣ ਤਾਨੀਆਂ ਅਤੇ ਅਨਹਾ ਨੇ ਬਾਖੂਬੀ ਸੰਭਾਲਿਆ।ਅੰਤ ਪ੍ਰੋ. ਗੁਰਵੀਰ ਸਿੰਘ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

ਵਿਦਿਆਰਥਣਾਂ ਵਿਚੋਂ ਤਾਨੀਆਂ (ਬੀ.ਏ.ਭਾਗ ਤੀਜਾ) ਅਤੇ ਵਿਦਿਆਰਥੀਆਂ ਵਿਚੋਂ ਸੁਹੇਲ (ਬੀ.ਸੀ.ਏ.ਭਾਗ ਤੀਜਾ) ਬੈਸਟ ਵਾਲੰਟੀਅਰ ਐਲਾਨੇ ਗਏ।ਵੱਖ ਵੱਖ ਪ੍ਰਾਪਤੀਆਂ ਲਈ ਸਾਰੇ ਵਾਲੰਟੀਅਰਜ਼ ਨੂੰ ਵੀ ਇਨਾਮ ਦਿੱਤੇ ਗਏ। GM

 

 

Follow me on Twitter

Contact Us