Awaaz Qaum Di

ਕੌਰ ਸਿਸਟਰਜ਼ ਸਰੋਤਿਆ ਦੀ ਕਚਹਿਰੀ ਵਿੱਚ ਫਿਰ ਹਾਜ਼ਰ

ਬਹੁਤ ਹੀ ਪਿਆਰੀ ਅਤੇ ਸੁਰੀਲੀ ਅਵਾਜ਼ ਦੀਆ ਮਾਲਿਕ ਪ੍ਰਸਿੱਧ ਗਾਇਕ ਭੈਣਾ ਪ੍ਰਮੀਤ ਅਤੇ ਹਰਮੀਤ ਜੋ ਕਿ ਅੱਜ ਕੱਲ੍ਹ  ਕੌਰ ਸਿਸਟਰਜ਼ ਦੇ ਨਾਮ ਨਾਲ ਸਰੋਤਿਆ ਵਿੱਚ ਮਕਬੂਲੀਅਤ ਹਾਸਿਲ ਕਰ ਚੁੱਕੀਆ ਨੇ।ਜਿੰਨਾ ਪੰਜਾਬੀ ਸਰੋਤਿਆ ਦੀ ਝੋਲੀ ਅਨੇਕਾ ਹੀ ਧਾਰਮਿਕ ਅਤੇ ਸੱਭਿਆਚਾਰਕ ਗੀਤ ਪਾਏ ਹਨ। ਇਹਨਾ ਦਾ ਜਨਮ ਜਿਲ੍ਹਾ ਸ,ਭ,ਸ,ਨਗਰ (ਨਵਾ ਸ਼ਹਿਰ)ਦੇ ਪਿੰਡ ਚੱਕ ਰਾਮੂੰ ਵਿਖੇ ਮਾਤਾ ਰਜਨੀ ਬਾਲਾ ਅਤੇ ਪਿਤਾ ਰਣਵੀਰ ਬੇਰਾਜ ਦੇ ਘਰ ਹੋਇਆ।ਇਹਨਾ ਨੂੰ ਸੰਗੀਤ ਦੀ ਗੁੜਤੀ ਘਰ ਪਰਿਵਾਰ ਵਿੱਚੋ ਹੀ ਮਿਲੀ ਇੰਨਾ ਦੇ ਪਿਤਾ ਮਾਨਯੋਗ ਰਣਵੀਰ ਬੇਰਾਜ ਜੀ ਖੁਦ ਇੱਕ ਵਧੀਆ ਗੀਤਕਾਰ ਹਨ।ਕੌਰ ਸਿਸਟਰਜ ਨੇ ਉਸਤਾਦ ਸ੍ਰੀ ਕਰਨ ਵਰਮਾ ਜਲੰਧਰ ਕੈਂਟ ਤੋ ਸੰਗੀਤ ਦੀਆ ਬਾਰੀਕੀਆ ਵੀ ਸਿੱਖੀਆ ਗਾਇਕੀ ਦੇ ਨਾਲ ਨਾਲ ਪੜ੍ਹਾਈ ਦੇ ਖੇਤਰ ਵਿੱਚ ਵੀ ਪ੍ਰਮੀਤ ਅਤੇ ਹਰਮੀਤ ਵਧੀਆ ਵਿਚਰ ਰਹੀਆ ਹਨ।ਪਰਮੀਤ ਗਿਆਰਵੀ ਅਤੇ ਹਰਮੀਤ ਅੱਠਵੀ ਕਲਾਸ ਦੀਆ ਵਿਦਿਆਰਥਣਾ ਨੇ।ਇਹਨਾ ਹੁਣ ਤੱਕ ਅਨੇਕਾ ਗੀਤ ਗਾਏ ਹਨ। ਜਿਨ੍ਹਾ ਵਿਚੋ “ਸਾਡੇ ਘਰ ਸਤਿਗੁਰ ਜੀ ਆਏ ਮਹਿਕਾ ਆਉਣ ਗੁਲਾਬ ਦੀਆ,ਮੁਰਾਦਾ,ਯੋਗੀ ਨਿੱਕਾ ਜਿਹਾ,ਚਾਲਾ ਸਾਵਣ ਦਾ,ਮਸਤੀ ਆਦਿ ਵਰਗੇ ਖੂਬਸੂਰਤ ਗੀਤਾ ਨੂੰ ਇਹ ਪੰਜਾਬੀ ਸਰੋਤਿਆ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋਈਆ।ਜਿੰਨਾ ਵਿੱਚ ਨਿੱਜੀ ਚੈਨਲਾ ਤੋ ਇਲਾਵਾ ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈਨਲ ਤੇ ਵੀ ਇੰਨਾ ਦੇ ਗੀਤ ਆਏ।ਬਹੁਤ ਹੀ ਸੂਝਵਾਨ ਸਰੋਤਿਆ ਨੇ ਇੰਨਾ ਸਾਰੇ ਗੀਤਾ ਨੂੰ ਮਣਾ ਮੂੰਹੀ ਪਿਆਰ ਦਿੱਤਾ।ਜਿੰਨਾ ਵਿੱਚ ਖਾਸ ਕਰ “ਸਾਡੇ ਘਰ ਸਤਿਗੁਰ ਜੀ ਆਏ ਮਹਿਕਾ ਆਉਣ ਗੁਲਾਬ ਦੀਆ”ਨੇ ਦਰਸ਼ਕਾ ਤੋ ਬਹੁਤ ਵਾਹ ਵਾਹ ਖੱਟੀ ਇਸ ਧਾਰਮਿਕ ਗੀਤ ਨੇ ਸਰੋਤਿਆ ਨੂੰ ਕੀਲ ਕੇ ਰੱਖ ਦਿੱਤਾ।ਇੰਨਾ ਨੇ ਹੁਣ ਤੱਕ ਗੀਤਕਾਰ ਸੰਘਾ ਡੰਡੇਵਾਲ,ਮੁਕੇਸ਼ ਕਟਾਰੀਆ,ਪ੍ਰੀਤ ਬਲਿਹਾਰ,ਰਣਵੀਰ ਬੇਰਾਜ ਵਰਗੇ ਗੀਤਕਾਰਾ ਦੇ ਗੀਤ ਗਾਏ।ਆਪਣੀ ਗਾਇਕੀ ਦੇ ਸਫਰ ਨੂੰ ਹੋਰ ਅੱਗੇ ਤੋਰਦਿਆ ਕੌਰ ਸਿਸਟਰਜ਼ ਆਪਣੇ ਦੋ ਹੋਰ ਨਵੇ ਨਕੋਰ ਗੀਤ”ਸਿਮਰਨ” ਧਾਰਮਿਕ ਅਤੇ “ਚਿੜੀਆ” ਸੱਭਿਆਚਾਰਕ ਲੈ ਕੇ ਬਹੁਤ ਜਲਦ ਹਾਜ਼ਰ ਹੋ ਰਹੀਆ ਹਨ।ਧਾਰਮਿਕ ਗੀਤ ਸਿਮਰਨ ਰਾਹੀ ਸਤਿਗੁਰ ਰਵੀਦਾਸ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਣ ਗਾਇਆ ਗਿਆ ਹੈ ਇਸ ਗੀਤ ਦੇ ਗੀਤਕਾਰ ਮੁਕੇਸ਼ ਕੁਮਾਰ ਜੀ ਨੇ ਆਪਣੀ ਕਲਮ ਨਾਲ ਇਸ ਗੀਤ ਨੂੰ ਬਹੁਤ ਹੀ ਸ਼ਿੱਦਤ ਨਾਲ ਲਿਖਿਆ ਹੈ ਸੰਗੀਤਕਾਰ ਸਾਬੀ ਮੁਕੰਦਪੁਰੀ ਨੇ ਇਸ ਨੂੰ ਸੰਗੀਤਕ ਧੁਨਾ ਨਾਲ ਸਿੰਗਾਰਿਆ ਹੈ ਬਹੁਤ ਹੀ ਮਿਹਨਤ ਨਾਲ ਹਰਨੇਕ ਜੀ ਨੇ ਇਸ ਦੀ ਵੀਡੀਓ ਤਿਆਰ ਕੀਤੀ ਏ ਰਣਵੀਰ ਬੇਰਾਜ ਅਤੇ ਦਾਰਾ ਜੀ ਬੰਗਾ ਨੇ ਇਸ ਗੀਤ ਵਿੱਚ ਪੂਰਾ ਸਹਿਯੋਗ ਦਿੱਤਾ।ਐੱਸ ਐੱਸ ਸੀਰੀਜ ਅਤੇ ਜੈ ਸੱਚੀ ਸਰਕਾਰ ਨੇ ਇਸ ਨੂੰ ਪੇਸ਼ ਕੀਤਾ ਹੈ।
ਦੂਜਾ ਸੱਭਿਆਚਾਰਕ ਗੀਤ ਚਿੜੀਆ ਐੱਚ ਆਈ ਵੀ ਕੰਪਨੀ ਅਤੇ ਹੇਮੰਤ ਕੁਮਾਰ ਸ਼ਰਮਾ ਜੀ ਨੇ ਪੇਸ਼ ਕੀਤਾ ਹੈ।ਜਿਸ ਨੂੰ ਗੀਤਕਾਰ ਰਣਵੀਰ ਬੇਰਾਜ ਜੀ ਅਤੇ ਸੰਗੀਤਕਾਰ ਸਾਬੀ ਮੁਕੰਦਪੁਰੀ ਨੇ ਸੰਗੀਤਕ ਧੁਨਾ ਨਾਲ ਸਿੰਗਾਰਿਆ ਹੈ।ਜਿਸ ਦੇ ਪ੍ਰੋਡਿਊਸਰ ਹਨੀ ਹਰਦੀਪ ਕੁਮਾਰ ਡਾਇਰੈਕਟਰ ਰਮਨ ਕੁਮਾਰ ਜੀ ਹਨ।ਸੋਹਣ ਸ਼ੰਕਰ,ਸੰਘਾ ਡੰਡੇਵਾਲ ਅਤੇ ਜੱਸੀ ਆਰਟਸ ਨੇ ਵੀ ਆਪਣਾ ਪੂਰਾ ਯੋਗਦਾਨ ਦਿੱਤਾ।ਇਹ ਦੋਨੋ ਖੂਬਸੂਰਤ ਗੀਤ ਖੂਬਸੂਰਤ ਅਵਾਜਾ ਵਿੱਚ ਬਹੁਤ ਹੀ ਜਲਦੀ ਸਰੋਤਿਆ ਦੀ ਝੋਲੀ ਪੈਣ ਵਾਲੇ ਹਨ।ਪਰਮੀਤ ਅਤੇ ਹਰਮੀਤ(ਕੌਰ ਸਿਸਟਰਜ )ਨੂੰ ਉਮੀਦ ਹੀ ਨਹੀ ਬਲਕਿ ਪੂਰਾ ਯਕੀਨ ਹੈ ਕਿ ਉਹ ਸਰੋਤਿਆ ਦੀਆ ਆਸਾ ਉਮੀਦਾ ਤੇ ਜਰੂਰ ਖਰਾ ਉਤਰਨਗੀਆ।ਉਹਨਾ ਨੂੰ ਸਰੋਤਿਆ ਤੋ ਵੀ ਆਸ ਹੈ ਕਿ ਉਹ ਉਨ੍ਹਾ ਦੇ ਦੋਹਾ ਗੀਤਾ ਨੂੰ ਮਣਾ ਮੂੰਹੀ ਪਿਆਰ ਦੇਣਗੇ।ਰੱਬ ਅੱਗੇ ਦੁਆ ਕਰਦੇ ਹਾ ਕੇ ਕੌਰ ਸਿਸਟਰਜ ਏਸ ਤਰਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀਆ ਰਹਿਣ ਮਾਲਕ ਇਹਨਾ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਦਾ ਰਹੇ।
ਬਲਤੇਜ ਸੰਧੂ ਬੁਰਜ
ਪਿੰਡ ਬੁਰਜ ਲੱਧਾ  ( ਬਠਿੰਡਾ )
9465818158 GM

 

 

Follow me on Twitter

Contact Us