Awaaz Qaum Di

ਲਾੜਾ ਲਾੜੀ ਦੇ ਸ਼ਗਨਾਂ ਵਾਲੇ ਰੁਪਇਆਂ ਤੇ ਹੱਥ ਸਾਫ਼ ਕਰਨ ਵਾਲੇ ਸਰਗਰਮ

ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ ) ਇਲਾਕੇ ਵਿੱਚ ਬੀਤੇ ਕਈ ਦਿਨਾਂ ਤੋਂ ਲੋਕਾਂ ਨਾਲ ਠੱਗੀ ਠੋਰੀ ਮਾਰਨ ਵਾਲਾ ਗਿਰੋਹ ਬਿਨਾਂ ਕਿਸੇ ਪੁਲਸ  ਦੇ ਡਰ ਭੈਅ ਤੋਂ  ਸਰਗਰਮ ਹੈ  ਕਦੇ ਇਹ ਲੋਕ ਆਮ ਦੁਕਾਨਦਾਰ ਨੂੰ ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਐਕਸੀਡੈਂਟ ਹੋਣ ਸਬੰਧੀ ਫੋਨ ਤੇ ਕਹਿੰਦੇ ਨੇ ਜਦੋ ਸਬੰਧਤ ਵਿਅਕਤੀ ਉਸ ਜਗ੍ਹਾ ਵੱਲ ਨੂੰ ਤੁਰੰਤ ਚਲਾ ਜਾਂਦਾ ਹੈ ਤਾਂ ਪਿੱਛੋ   ਦੁਕਾਨਦਾਰ ਦੀ ਖਾਲੀ ਪਈ ਦੁਕਾਨ ਦੇ ਗੱਲੇ ਤੇ ਹੱਥ ਸਾਫ ਕਰਕੇ ਰਫੂ ਚੱਕਰ ਹੋ ਜਾਂਦੇ ਹਨ । ਇਸੇ ਤਰ੍ਹਾ ਇਕ  ਬੀਤੀ 27  ਦਸੰਬਰ ਨੂੰ ਵਾਪਰੀ ਇਕ ਹੋਰ    ਘਟਨਾ ਵਿੱਚ ਸਥਾਨਕ ਸ਼ਹਿਰ ਦੇ ਸਰਦਾਰ ਫਾਰਮ ਵਿੱਚ ਇੱਕ ਲਾੜਾ ਇਨਾਂ ਦਾ ਸ਼ਿਕਾਰ ਉਸ ਵੇਲੇ ਹੋ ਗਿਆ ਜਦੋਂ ਇਕ ਸੂਟ -ਬੂਟ ਪਹਿਨੇ ਇੱਕ ਵਿਅਕਤੀ ਨੇ ਹਾਟ ਸੀਟ ਤੇ ਬੈਠੇ ਲਾੜੇ ਤੇ ਲਾੜੀ ਨੂੰ ਸ਼ਗਨ ਪਾਉਣ ਦੇ ਬਹਾਨੇ ਉਨ੍ਹਾ ਦੀ ਝੋਲੀ ਵਿੱਚ ਦੋ ਦੋ ਹਜ਼ਾਰ ਰੁਪਏ ਦੇ ਜਾਅਲੀ ਨੋਟ ਪਾ ਕੇ ਅਸਲੀ ਨੋਟ ਲੈ  ਜਾਂਦਾ ਰਿਹਾ  ਇਹ ਉਸਨੇ ਕਈ ਵਾਰ ਕੀਤਾ ਤੇ ਸਬੰਧਤ ਲਾੜਾ ਇਹ ਹੀ ਸਮਝਦਾ ਰਿਹਾ ਕਿ ਇਹ ਵਿਅਕਤੀ ਲੜਕੀ ਪਰਿਵਾਰ ਨਾਲ ਸੰਬੰਧਤ ਕੋਈ ਰਿਸ਼ਤੇਦਾਰ ਹੀ ਹੋਵੇਗਾ । ਇਸ ਸਬੰਧੀ ਗੱਲ ਕਰਨ ਤੇ ਲੜਕੀ ਦੇ ਪਿਤਾ ਦਲਜੀਤ ਸਿੰਘ ਦਾ ਕਹਿਣਾ ਸੀ ਕਿ ਅਸੀ ਇਸ ਠੱਗ ਨੂੰ ਲੜਕੇ ਪਰਿਵਾਰ ਦਾ ਰਿਸ਼ਤੇਦਾਰ ਹੀ ਸਮਝਦੇ ਰਹੇ ਉਸ ਤੇ  ਸ਼ੱਕ ਪੈਣ ਤੇ ਜਦੋਂ ਉਸਦਾ ਪਿੱਛਾ ਕੀਤਾ ਗਿਆ ਤਾ ਉਹ ਮੈਰਿਜ ਪੈਲੇਸ ਦੇ ਬਾਹਰ ਖੜ੍ਹੀ ਕੀਤੇ ਮੋਟਰਸਾਈਕਲ ਤੇ ਫਰਾਰ ਹੋ ਗਿਆ ੳਸ ਮੁਤਾਬਿਕ ਉਸ ਨਾਲ ਇਕ ਔਰਤ ਵੀ ਸੀ ਜਿਹੜੀ ਮੈਰਿਜ ਪੈਲੇਸ ਦੇ ਬਾਹਰ ਹੀ ਖੜ੍ਹੀ ਰਹੀ । ਭਾਂਵੇ ਇਸ ਪਰਿਵਾਰ ਨੇ ਖੁਸ਼ੀ ਦੇ ਮਾਹੌਲ ਨੂੰ ਦੇਖਦਿਆਂ ਇਸ ਸਬੰਧੀ ਕੋਈ ਵੀ ਸ਼ਿਕਾਇਤ ਸਥਾਨਕ ਪੁਲਸ ਨੂੰ ਨਹੀ ਕੀਤੀ ਪਰ ਇਸ ਠੱਗ ਦੀ ਕਰਤੂਤ ਵਿਆਹ ਦੀ ਬਣੀ ਮੂਵੀ ਵਿੱਚ ਕੈਦ ਹੋ ਗਈ ਜਿਸ ਨੂੰ ਦੇਖਣ ਤੇ ਇਹ ਵਿਅਕਤੀ ਇਸ ਇਲਾਕੇ ਦਾ ਨਾ ਹੋ ਕੇ ਬਾਹਰਲੇ ਏਰੀਏ ਦਾ ਹੀ ਪ੍ਰਤੀਤ ਹੁੰਦਾ ਹੈ । ਪਰਿਵਾਰ ਵੱਲੋ ਇਸ ਠੱਗ ਦੀਆਂ  ਤਸਵੀਰਾ ਨੂੰ ਸ਼ੋਸ਼ਲ ਮੀਡੀਆ ਵਿੱਚ ਪਾ ਕੇ ਇਸ ਵਿਅਕਤੀ ਤੋਂ ਬਚਣ ਬਾਰੇ ਵੀ ਕਿਹਾ ਗਿਆ ਹੈ । ਜਦਕਿ ਖਬਰ ਲਿਖੇ ਜਾਣ ਤੱਕ ਇਸ ਵਿਅਕਤੀ ਦੀ ਪਹਿਚਾਣ ਨਹੀ ਹੋ ਸਕੀ ਸੀ । ਇਲਾਕੇ ਵਿੱਚ ਇਸ ਤਰ੍ਹਾ ਦੀ ਠੱਗੀ ਵੱਜਣ ਦੀ ਪਹਿਲੀ ਘਟਨਾ ਹੋਣ ਕਾਰਨ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ । GM

 

 

Follow me on Twitter

Contact Us