Awaaz Qaum Di

ਕਿਹਾ:- 1984 ਸਿੱਖ ਨਸਲਕੁਸੀ ਮਾਮਲੇ ਚ ਸਿਰਸਾ ਵਿਖਾਉਣ ਕਮਲਨਾਥ ਖਿਲਾਫ਼ ਐਫ.ਆਈ.ਆਰ

ਲੁਧਿਆਣਾ (Harminder makkar) :- ਪਿਛਲੇ ਦਿਨੀਂ ਆਲ ਇੰਡੀਆ ਕਾਂਗਰਸ ਵਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਚ ਸਟਾਰ ਪ੍ਚਾਰਕ ਲਾਉਣ ਦੇ ਖਿਲਾਫ਼ ਦਿੱਲੀ ਸ੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵਲੋਂ ਕਮਲਨਾਥ ਨੂੰ ਗਲਾਵੇਂ ਤੋਂ ਫੜ੍ਹਕੇ ਹੇਠਾਂ ਸੁੱਟਣ ਦੀ ਟਿੱਪਣੀ ਕਰਨ ਦੇ ਮਾਮਲੇ ਵਿੱਚ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਕਾਂਗਰਸ ਦੇ ਕੌਮੀ ਜੁਆਇੰਟ ਕੁਆਰਡੀਨੇਟਰ ਸ੍ਰ ਗੁਰਸਿਮਰਨ ਸਿੰਘ ਮੰਡ ਵਲੋਂ ਡਾਕ ਰਾਹੀਂ ਚੂੜੀਆਂ ਭੇਜੀਆਂ ਗਈਆਂ ।ਅਕਾਲੀ ਦਲ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਚ ਰਾਜਨੀਤੀ ਚੋਂ ਭੱਜਣ ਕਰਕੇ ਇਹਨਾਂ ਦੀਆਂ ਮਰਦਾਨਗੀਆਂ ਖੋ ਲਇਆਂ ਹਨ, ਕਿਉਂਕਿ ਅਕਾਲੀ ਦਲ ਬਾਦਲ ਨੂੰ ਤਾਂ ਪਹਿਲਾਂ ਹੀ ਬੀਜੇਪੀ ਵਲੋਂ 1 ਵੀ ਟਿਕਟ ਨਾ ਦੇਕੇ ਅਕਾਲੀਆਂ ਨੂੰ ਕਾਲਰ ਫੜ੍ਹ ਹੇਠਾਂ ਸੁੱਟ ਦਿੱਤਾ ਹੈੰ ਕਮਲਨਾਥ ਨਾਲ ਸਿਰਸਾ ਦੋ-ਦੋ ਹੱਥ ਹੁਣ ਕਿਵੇਂ ਕਰਨਗੇ.ਉਹਨਾਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੀ ਕਾਂਗਰਸ ਪਾਰਟੀ ਸਿਰਸਾ ਵੱਲੋ ਕੀਤੀ ਟਿੱਪਣੀ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦੀ ਹੈ। ਸ੍ਰ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਬਤੌਰ ਕੇਂਦਰੀ ਮੰਤਰੀ ਰਹੇ ਕਮਲਨਾਥ ਨੂੰ ਤਤਕਾਲੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰੀ ਰਿਹਾਇਸ਼ ਤੇ ਉਹਨਾਂ ਨੂੰ ਮਿਲਣ ਬੁਕੇ ਲੈਕੇ ਜਾਂਦੇ ਸਨ, ਜੇਕਰ ਕਮਲਨਾਥ ਦਾ 1984 ਦੰਗਿਆਂ ਵਿੱਚ ਹੱਥ ਸੀ ਤਾਂ ਬਾਦਲ ਕਿਸ ਮੂੰਹ ਨਾਲ ਮਿਲਦੇ ਸਨ, ਇਸ ਬਾਰੇ ਵੀ ਸਿਰਸਾ ਆਪਣਾ ਸਟੈਂਡ ਸਪਸ਼ਟ ਕਰਨ ?ਉਹਨਾਂ ਕਿਹਾ ਕਿ ਕਮਲਨਾਥ ਵਿਰੁੱਧ 1984 ਸਿੱਖ ਨਸ਼ਲਕੁਸੀ ਮਾਮਲਿਆਂ ਚ ਕੋਈ ਮਾਮਲਾ ਦਰਜ ਨਹੀ ਹਨ, ਅਤੇ ਨਾ ਹੀ ਕੋਈ ਚਾਰਜਸ਼ੀਟ ਦਾਖਲ ਹੈ, ਸ੍ਰ ਮਨਜਿੰਦਰ ਸਿੰਘ ਸਿਰਸਾ ਜੇਕਰ ਜਨਤਕ ਤੌਰ ਤੇ ਤੁਰੰਤ ਮੁਆਫ਼ੀ ਮੰਗਣ ਨਹੀ ਤਾਂ ਨਵੀਂ ਦਿੱਲੀ ਵਿਖੇ ਇਹਨਾਂ ਦੇ ਘਰਾਂ ਦਾ ਘਿਰਾਓ ਕਰਾਂਗੇ ।ਇਸ ਮੌਕੇ ਰਾਜਾ ਗੁਰਜੋਤ ਸਿੰਘ ਸਾਬਕਾ ਉਪ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਸੋਸਲ ਮੀਡੀਆ ਸੈਲ, ਭਵਜੋਤ ਸਿੰਘ ਸਾਬਕਾ ਜਨਰਲ ਸਕੱਤਰ ਪੰਜਾਬ ਕਾਂਗਰਸ ਸੋਸਲ ਮੀਡੀਆ ਸੈਲ ਅਤੇ ਹੋਰ । GM

 

 

Follow me on Twitter

Contact Us