Awaaz Qaum Di

ਘਰ ਅਗੇ ਖੜੀ ਟਰਾਲੀ ਚੋਰੀ

ਧਾਰੀਵਾਲ (ਗੁਰਵਿੰਦਰ ਨਾਗੀ) – ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਘਰ ਅੱਗੇ ਖੜੀ ਟਰਾਲੀ ਨੂੰ ਚੋਰੀ ਕਰ ਲਿਆ। ਦਸਮਿੰਦਰ ਸਿੰਘ ਪੁੱਤਰ ਪ੍ਰਿਥੀਪਾਲ ਸਿੰਘ ਵਾਸੀ ਪਿੰਡ ਰਣੀਆਂ ਬਾਈਪਾਸ ਧਾਰੀਵਾਲ ਨੇ ਦੱਸਿਆ ਕਿ ਰੋਜਾਨਾਂ ਦੀ ਤਰ੍ਹਾਂ ਜਦ ਉਹ ਸਵੇਰੇ ਉਠੇ ਤਾਂ ਵੇਖਿਆਂ ਕਿ ਘਰ ਦੇ ਬਾਹਰ ਖੜੀ ਟਰਾਲੀ ਗਾਇਬ ਸੀ ਅਤੇ ਜਦ ਉਨ੍ਹਾਂ ਨੇ ਘਰ ਵਿਚ ਲਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਚੈਕ ਕੀਤਾ ਤਾਂ ਪਤਾ ਲਗਾ ਕਿ ਅਣਪਛਾਤੇ ਵਿਅਕਤੀਆਂ ਨੇ ਸਵੇਰੇ 3 ਵਜੇ ਮਹਿੰਦਰਾ ਟਰੈਕਟਰ ਨਾਲ ਉਨ੍ਹਾਂ ਦੀ ਟਰਾਲੀ ਚੋਰੀ ਕਰ ਲਈ ਹੈ। ਜਿਸਦੀ ਸੂਚਨਾ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦੇ ਦਿੱਤੀ ਹੈ। GM

 

 

Follow me on Twitter

Contact Us