Awaaz Qaum Di

ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਮੋਤ

ਧਾਰੀਵਾਲ (ਗੁਰਵਿੰਦਰ ਨਾਗੀ )- ਰੇਲ ਗੱਡੀ ਦੇ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਕੇ ਤੇ ਹੀ ਮੋਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾ ਰਹੀ ਪੈਸੰਜਰ ਰੇਲ ਗੱਡੀ ਜਦੋਂ ਪਿੰਡ ਸੋਹਲ ਦੇ ਰੇਲਵੇ ਸਟੇਸ਼ਨ ਤੋਂ ਤੁਰਨ ਲੱਗੀ ਤਾਂ ਪਿੰਡ ਖੁੰਡਾ ਦਾ ਵਸਨੀਕ ਜਸਵਿੰਦਰ ਸਿੰਘ ਪੁੱਤਰ ਸਵ. ਰਾਜ ਕੁਮਾਰ ਉਤਰਨ ਲਗਾ ਤਾਂ ਅਚਾਨਕ ਗੱਡੀ ਹੇਠਾਂ ਆ ਜਾਣ ਨਾਲ ਦਰੜਿਆ ਗਿਆ। ਜਿਸਦੀ ਮੋਕੇ ਤੇ ਮੋਤ ਹੋ ਗਈ। ਇਸ ਸਬੰਧੀ ਸੂਚਨਾ ਮਿਲਣ ਤੇ ਰੇਲਵੇ ਚੌਂਕੀ ਧਾਰੀਵਾਲ ਦੇ ਇੰਚਾਰਜ ਏ ਐਸ ਆਈ ਗੁਰਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕੇ ਤੇ ਪਹੁੰਚ ਕੇ ਵਿਭਾਗੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। GM

 

 

Follow me on Twitter

Contact Us