Awaaz Qaum Di

ਠੱਗੀ ਦਾ ਨਵਾਂ ਅੰਦਾਜ਼ , ਅੜਿੱਕੇ ਆਏ ਸ਼ਹਿਰ ਦੇ ਚਾਰ ਦੁਕਾਨਦਾਰ !

ਸ਼੍ਰੀ ਮਾਛੀਵਾੜਾ ਸਾਹਿਬ (ਸੁਸ਼ੀਲ ਕੁਮਾਰ) ਬੇਰੁਜ਼ਗਾਰੀ ਤੋਂ ਤੰਗ ਕੁੱਝ ਨੌਜ਼ਵਾਨਾ ਨੇ ਸ਼ਹਿਰ ਦੇ ਦੁਕਾਨਦਾਰਾ ਦੇ ਗੱਲੇ ਨੂੰ ਸਾਫ਼ ਕਰਨ ਦਾ ਅਨੌਖਾ ਹੀ ਅੰਦਾਜ਼ ਲੱਭ ਲਿਆ ਹੈ  ਇਹ ਲੋਕ ਦੁਕਾਨ ਦੇ ਬੋਰਡ ਤੇ ਹੀ ਲਿਖੇ ਮੋਬਾਈਲ ਨੰਬਰ ਤੇ ਕਾਲ ਕਰਕੇ  ਦੁਕਾਨਦਾਰ ਦੇ ਹੀ ਕਿਸੇ ਨਜ਼ਦੀਕੀ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਦਾ ਡਰਾਮਾ ਕਰਦੇ ਹਨ ਆਪਣੀ ਗੱਲ ਨੂੰ ਸੱਚੀ ਸਾਬਤ ਕਰਨ ਦੇ ਲਈ ਮੌਕੇ ਤੇ ਹੀ ਇਨਾਂ ਦਾ ਇਕ ਬੰਦਾ ਪੁਲਸ ਅਧਿਕਾਰੀ ਬਣਕੇ ਐਕਸੀਡੈਂਟ ਹੋਣ ਦੀ ਗੱਲ ਆਂਖਦਾ ਹੈ ਜਦੋ ਭਾਵੁਕਤਾ ਦੇ ਵਿੱਚ ਫਸਿਆ ਪੀੜਤ ਭਾਵੁਕਤਾ ਦੇ ਵਿੱਚ ਹਾਦਸੇ ਵਾਲੀ ਥਾਂ ਨੂੰ ਰਵਾਨਾ ਹੋ ਜਾਂਦਾ ਹੈ ਤਾਂ ਉਸ ਦੀ ਦੁਕਾਨ ਦੇ ਆਸੇ ਪਾਸੇ ਤਾਕ ਵਿੱਚ ਖੜ੍ਹੇ ਲੋਕ ਖਾਲੀ ਪਈ ਦੁਕਾਨ ਦਾ ਗੱਲਾਂ ਸਾਫ਼ ਕਰਕੇ ਰਫੂ ਚੱਕਰ ਹੋ ਜਾਂਦੇ ਹਨ । ਸ਼ਹਿਰ ਵਿੱਚ ਪਿੱਛਲੇ ਦੋ ਦਿਨਾਂ ਦੇ ਵਿੱਚ ਸਾਹਮਣੇ ਆ ਚੁੱਕੀਆ ਤਿੰਨ ਘਟਨਾਵਾ ਵਿੱਚ ਇਕ ਦੁਕਾਨਦਾਰ ਕਰੀਬ ਅੱਠ ਹਜ਼ਾਰ ਰੁਪਏ ਦੂਸਰਾ ਤਿੰਨ ਹਜ਼ਾਰ ਰੁਪਏ ਜਦਕਿ ਤੀਜੇ ਦੇ ਗੱਲੇ ਵਿੱਚੋ ਕਰੀਬ ਹਜ਼ਾਰ ਰੁਪਏ ਦੀ ਭਾਨ ਹੀ ਲੈ ਗਏ ਇਸ ਕੰਮ ਲਈ ਸ਼ਾਤਿਰ ਲੋਕਾਂ ਨੇ ਦੁਪਹਿਰ ਦਾ ਸਮਾਂ ਹੀ ਚੁਣਿਆ ਦੋ ਕੁ ਦੁਕਾਨਦਾਰਾ ਨੇ ਦੱਸਿਆ ਕਿ ਫੋਨ ਤਾਂ ਸਾਨੂੰ ਵੀ ਆਇਆ ਸੀ ਪਰ ਅਸੀ ਇਨਾਂ ਦੇ ਫੋਨ ਤੇ ਯਕੀਨ ਨਹੀ ਕੀਤਾ ਤੇ ਅਸੀ ਆਪਣੀ ਦੁਕਾਨ ਤੇ ਹੀ ਬੈਠੇ ਰਹੇ ।ਇਸ ਸਬੰਧੀ ਇੱਕ ਦੁਕਾਨਦਾਰ ਬਲਵੀਰ ਸਿੰਘ ਵਾਸੀ ਰਾਂਹੋ ਰੋਡ ਵੱਲੋ ਸ਼ਕਾਇਤ ਮਿਲਣ ਤੇ ਸਥਾਨਕ ਪੁਲਸ ਜਾਂਚ ਵਿੱਚ ਲੱਗ ਗਈ ਹੈ । ਹੁਣ ਇਲਾਕੇ ਵਿੱਚ ਨਵੇ ਢੰਗ ਨਾਲ  ਠੱਗੀ ਮਾਰਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਕੁੱਝ ਦੁਕਾਨਦਾਰਾ ਵੱਲੋ ਸਬੰਧਤ ਮੋਬਾਈਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਉਸ ਤੇ ਬੋਲਣ ਵਾਲਾ ਵਿਅਕਤੀ ਉਨ੍ਹਾ ਨੂੰ ਗਾਲੀ ਗਲੋਚ ਕਰਨ ਲੱਗ ਜਾਂਦਾ ਹੈ । GM

 

 

Follow me on Twitter

Contact Us