Awaaz Qaum Di

ਸੀਏਏ ਮੂੱਦੇ ਤੇ ਸ਼੍ਰੌਮਣੀ ਅਕਾਲੀ ਦਲ ਦਿੱਲੀ ਨੇ ਬਾਦਲਾਂ ਦਾ ਚੇਹਰੇ ਤੇ ਚੜਿਆ ਨਕਾਬ ਉਤਾਰਿਆ

ਬਾਦਲਾਂ ਦੇ ਭੋਪੂ ਸਿਰਸੇ ਦੇ ਨਾਮ ਤੇ “ਝੂਠ ਰਤਨ ਅਵਾਰਡ” ਸ਼ੁਰੂ ਕੀਤਾ ਜਾ ਸਕਦਾ ਹੈ: ਹਰਵਿੰਦਰ ਸਰਨਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਧਾਨਸਭਾ ਦੀਆਂ ਚੋਣਾਂ ਵਿਚ ਪ੍ਰਚਾਰ ਕਰਨ ਲਈ ਸ਼੍ਰੌਮਣੀ ਅਕਾਲੀ ਦਲ ਬਾਦਲ ਨੇ 14 ਜਨਵਰੀ ਨੂੰ ਆਪਣੇ ਕਥਿਤ 20 ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਂਪੀ ਸੀ । ਉਨ੍ਹਾਂ ਉਮੀਦ ਜਤਾਈ ਸੀ ਕਿ ਅਜਿਹੀਆਂ ਚਾਲਾਂ ਨਾਲ ਉਹ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵਧੇਰੇ ਸੀਟਾਂ ਹਾਸਲ ਕਰਨ ਲਈ ਭਾਜਪਾ ਤੇ ਅਪਣਾ ਦਬਾਵ ਬਣਾ ਸਕਣਗੇ । ਸ਼੍ਰੋਮਣੀ ਅਕਾਲੀ ਦਲ ਦਿੱਲੀ ਕੋਲ ਉਸ ਸੂਚੀ ਦੀ ਇਕ ਕਾਪੀ ਹੈ ਜੋ ਬਾਦਲਾਂ ਨੇ ਤਿਆਰ ਕੀਤੀ ਸੀ ।ਇੱਕ ਹਫ਼ਤੇ ਬਾਅਦ, ਹਾਲਾਤ ਇਹ ਬਣਦੇ ਹਨ ਕਿ ਭਾਜਪਾ ਦੇ ਦਰਵਾਜ਼ੇ ਤੋਂ ਖਾਲੀ ਹੱਥ ਵਾਪਸ ਆਉਣ ਤੋਂ ਬਾਅਦ, ਬਾਦਲਾਂ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਢਾਲ ਬਣਾ ਕੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ । ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਬਾਦਲ ਦਲੀਏ ਜੋ ਮਰਜ਼ੀ ਚਾਲਾਂ ਚਲ ਲੈਣ, ਉਨਹਾਂ ਦੀਆਂ ਦਾਲ ਗੱਲਣ ਵਾਲੀ ਨਹੀਂ ਹੈ ਜਿਸਤੋਂ ਸੰਗਤ ਚੰਗੀ ਤਰ੍ਹਾਂ ਜਾਣੂ ਹੋ ਚੁਕੀ ਹੈ।ਬਾਦਲ ਵੱਲੋਂ ਦਿੱਲੀ ਚੋਣਾਂ ਲਈ ਤਿਆਰ ਕੀਤੇ ਗਏ 20 ਕਥਿਤ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਬਿਗੁਲ ( ਭੋਪੂ) ਐਮਐਸ ਸਿਰਸਾ ਸ਼ਾਮਲ ਹਨ।ਇਹ ਉਹੀ ਸਿਰਸਾ ਹੈ ਜਿਸਨੇ 21 ਜਨਵਰੀ ਨੂੰ ਸਿੱਖ ਸੰਗਤ ਅਤੇ ਮੀਡੀਆ ਕੈਮਰਿਆਂ ਦੀ ਹਾਜ਼ਰੀ ਵਿਚ ਝੂਠਾਂ ਦੀ ਲੜੀ ਲਾ ਦਿੱਤੀ ਸੀ ਤੇ ਸਿਰਸਾ ਨੇ ਕਿਹਾ ਸੀ ਕੀ *ਬਾਦਲ ਦਲ ਨੇ ਦਿੱਲੀ ਚੋਣਾਂ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਕਿਉਂਕਿ ਉਸਨੂੰ ਸੀ.ਏ.ਏ. ਕਨੂੰਨ ਦੀ ਆੜ ਵਿਚ ਮੁਸਲਮਾਨਾਂ ਦੇ ਹਿੱਤਾਂ ਬਾਰੇ ਚਿੰਤਾ ਹੈ।*ਸਰਦਾਰ ਸਰਨਾ ਨੇ ਕਿਹਾ, “ਅਜਿਹੀਆਂ ਵੀਡਿਓਜ਼ ਹਨ ਜਿਨ੍ਹਾਂ ਵਿੱਚ ਸਿਰਸਾ ਨੂੰ ਵਿਤਕਰੇ ਵਾਲੇ ਸੀਏਏ ਕਾਨੂੰਨ ਦੀ ਖੁੱਲ੍ਹ ਕੇ ਸਮਰਥਨ ਕਰਦਿਆਂ ਵੇਖਿਆ ਜਾ ਸਕਦਾ ਹੈ। ਇਨ੍ਹਾਂ ਵਿਡੀਓਜ਼ ਤੋਂ ਇਲਾਵਾ, ਬਾਦਲਾਂ ਦੀ ਸੂਚੀ ਦਰਸਾਉਂਦੀ ਹੈ ਕਿ ਸਿਰਸਾ ਅਤੇ ਉਸ ਦੇ ਸਲਾਹਕਾਰਾਂ ਨੇ ਭਾਜਪਾ ਨਾਲ ਗੱਠਜੋੜ ਕਰਦਿਆਂ ਚੋਣਾਂ ਵਿਚ ਜਾਣ ਦੀ ਤਿਆਰੀ ਕੀਤੀ ਸੀ । ਸਿਰਸਾ ਦੀਆਂ ਪੰਥਕ ਕਦਰਾਂ ਕੀਮਤਾਂ ‘ਤੇ ਇਸ ਦੀ ਅਨਪੜ੍ਹਤਾ ਕਾਰਨ, ਬਾਦਲ ਹਮੇਸ਼ਾਂ ਲਈ ਦਿੱਲੀ ਵਿਚ ਇਤਿਹਾਸ ਹੋ ਗਏ ਹਨ । ਸਿਰਸਾ ਦੇ ਨਾਮ ਤੇ ਹੁਣ ਆਸਾਨੀ ਨਾਲ ‘ਝੁਠ ਰਤਨ’ ਦਾ ਐਵਾਰਡ ਸ਼ੁਰੂ ਕੀਤਾ ਜਾ ਸਕਦਾ ਹੈ । “ਸਰਦਾਰ ਸਰਨਾ ਨੇ ਕਿਹਾ, “ਬਾਦਲ ਅਤੇ ਉਨ੍ਹਾਂ ਦੇ ਪਿੱਠੂਆਂ ਨੂੰ ਸੀਏਏ ਵਿਰੋਧੀ ਲਹਿਰ ਤੋਂ ਦੂਰ ਰੱਖਣਾ ਚਾਹੀਦਾ ਹੈ ਨਹੀਂ ਤਾਂ ਉਹ ਇਸ ਨੂੰ ਅਪਣੇ ਨਿਜ਼ੀ ਸਵਾਰਥ ਦੇ  ਹਿੱਤਾਂ ਦੇ ਲਾਭ ਲਈ ਵਰਤ ਲੈਣਗੇ । ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਸਿੱਖੀ ਦੀ ਪਿੱਠ ‘ਤੇ ਵਾਰ ਕੀਤੇ ਹਨ, ਉਨ੍ਹਾਂ ਕੋਲੋਂਂ ਮੁਸਲਮਾਨਾਂ ਨੂੰ ਤਾਂ ਛੱਡੋ ਕਿਸੇ ਨਾਲ ਵੀ ਗੰਭੀਰਤਾ ਨਾਲ ਖੜੇ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ । ” GM

 

 

Follow me on Twitter

Contact Us