Awaaz Qaum Di

‘ ਕਾਰੋਬਾਰੀ ‘

ਮੇਰਾ ਦੋਸਤ ਵੱਡਾ ਵਪਾਰੀ ਬਣ ਗਿਆ ਸ਼ਹਿਰ ‘ਚ ਕੰਮ ਚੰਗਾ ਚੱਲ ਪਿਆ ਸਰਕਾਰੇ ਦਰਬਾਰੇ ਤੂਤੀ ਬੋਲਦੀ ਸੀ । ਬਾਹਰਲੇ ਦੇਸ਼ਾਂ, ਮੁਲਕਾਂ ਨਾਲ ਸੰਬੰਧਿਤ ਹੋ ਗਿਆ । ਉਹਨਾਂ  ਦੇਸ਼ਾਂ ਦੀਆਂ ਬਣਾਈਆਂ ਵਸਤਾਂ ਹੀ ਵੇਚਣ ਲੱਗ ਪਿਆ ।
     ਬਸੰਤ ਰੁੱਤ ਦੀ ਆਮਦ ‘ਤੇ ਪਤੰਗਬਾਜੀ ਦਾ ਜਨਮ ਦਿਹਾੜਾ ਜ਼ਰੂਰੀ ਸੀ । ਗਲੀ ਮੁਹੱਲੇ ਵਾਲਿਆਂ ਨੇ ਉਸਨੂੰ ਸਮਝਾਇਆ ਕਿ, ‘ ਇਹ ਡੋਰ ਘਾਤਕ ਹੈ ਇਸ ਦੀ ਵਿਕਰੀ ਨਾ ਕਰ । ਪਰ ਓਹ ਪੈਸੇ ਦਾ ਪੁੱਤ ਨਾ ਹਟਿਆ ।
   ਅੱਜ ਜਦੋਂ ਘਰਵਾਲੀ ਨੇ ਫੋਨ ‘ਤੇ ਦੱਸਿਆ ਕਿ, ‘ ਆਪਣਾ ਬੱਚਾ ਚਾਈਨਾ ਡੋਰ ਦੀ ਲਪੇਟ ‘ਚ ਆ ਗਿਆ ਹੈ ।’ ਹੁਣ ਉਸ ਦੇ ਗਲੇ ‘ਚੋਂ ਚਾਹ ਦੀ ਘੁੱਟ ਤੇ ਉਸਦੇ ਲਾਡਲੇ ਦੇ ਗਲੇ ‘ਚੋਂ ਮਹਿੰਗੀ ਡੋਰ ਨਹੀਂ ਉੱਤਰ ਰਹੀ ਸੀ ।
  ਗੁਰਮੀਤ ਸਿੰਘ ਸਿੱਧੂ ਕਾਨੂੰਗੋ
ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ 
81465 93089 GM

 

 

Follow me on Twitter

Contact Us