Awaaz Qaum Di

ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 24 ਜਨਵਰੀ ਨੂੰ

ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ ਲੁਧਿਆਣਾ
ਲੁਧਿਆਣਾ (Harminder makkar)-ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਅਧੀਨ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ।
ਸ੍ਰੀ ਨਵਦੀਪ ਸਿੰਘ, ਡਿਪਟੀ ਸੀ.ਈ.ਓ. ਡੀ.ਬੀ.ਈ.ਈ. ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਕੈਂਪ ਵਿੱਚ ਕੁੱਲ 107 ਉਮੀਦਵਾਰਾਂ ਨੇ ਭਾਗ ਲਿਆ। ਕੈਂਪ ਵਿੱਚ ਆਈ.ਸੀ.ਆਈ.ਸੀ.ਆਈ. ਬੈਂਕ, ਐਮੇਜੋਨ, ਜੀ.ਐਸ.ਆਟੋ, ਕਲਿਕ ਓਨਲੀ, ਕੈਪੀਟਲ ਟਰਸਟ, ਰੌਕਮੈਨ, ਭਾਰਤੀ ਜੀਵਨ ਬੀਮਾ ਨਿਗਮ ਅਤੇ ਪੁਖਰਾਜ ਹੈਲਥ ਕੇਅਰ, ਕੰਪਨੀਆਂ ਵੱਲੋਂ ਵੱਖ-ਵੱਖ ਯੋਗਤਾ ਵਾਲੇ ਉਮੀਦਵਾਰਾਂ ਵਿੱਚੋਂ 82 ਪ੍ਰਾਰਥੀਆਂ ਦੀ ਚੋਣ ਕੀਤੀ ਗਈ।
ਸ੍ਰੀ ਰਾਜਨ ਸ਼ਰਮਾ, ਜ਼ਿਲ•ਾ ਰੋਜ਼ਗਾਰ ਅਫ਼ਸਰ, ਲੁਧਿਆਣਾ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਰੋਜ਼ਗਾਰ ਬਿਊਰੋ ਵਿਖੇ ਆਪਣਾ ਨਾਮ ਦਰਜ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ/ਸਵੈ-ਰੋਜ਼ਗਾਰ ਸਬੰਧੀ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ। ਬਿਊਰੋ ਵਿਖੇ ਅਗਲਾ ਪਲੇਸਮੈਂਟ ਕੈਂਪ 24 ਜਨਵਰੀ, 2020 ਨੂੰ ਲਗਾਇਆ ਜਾਵੇਗਾ। GM

 

 

Follow me on Twitter

Contact Us