Awaaz Qaum Di

ਬਲਾਕ ਮਾਛੀਵਾੜਾ ਦੇ ਲਗਭਗ 14 ਹਜ਼ਾਰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ

ਮਾਛੀਵਾੜਾ ਸਾਹਿਬ (ਸੁਸ਼ੀਲ ਕੁਮਾਰ )ਸਰਕਾਰ ਵੱਲੋਂ ਚਲਾਏ ਪੋਲੀਓ ਮੁਹਿੰਮ ਤਹਿਤ ਸਿਵਲ ਸਰਜਨ ਲੁਧਿਆਣਾ ਡਾ.ਰਾਜੇਸ਼ ਬੱਗਾ ਦੇ ਨਿਰਦੇਸ਼ਾਂ ਅਤੇ ਐੱਸ ਐਮ ਓ ਮਾਛੀਵਾੜਾ ਸਾਹਿਬ ਡਾ ਜਸਪ੍ਰੀਤ ਕੌਰ ਦੀ ਅਗੁਵਾਈ ਵਿਚ ਸਿਹਤ ਬਲਾਕ ਮਾਛੀਵਾੜਾ ਵਿਚ ਕਰੀਬ 14 ਹਜ਼ਾਰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਇਸ ਕੰਮ ਨੂੰ ਕਰੀਬ 140 ਟੀਮਾਂ ਨੇ ਬੂਥ ਲਗਾ ਕੇ ਅਤੇ ਘਰ ਘਰ ਜਾਕੇ ਨੇਪਰੇ ਚਾੜ੍ਹਿਆ।ਇਸ ਦੌਰਾਨ ਡਾਕਟਰ ਜਸਪ੍ਰੀਤ ਕੌਰ ਨੇ ਪਿੰਡ ਪਿੰਡ ਜਾਕੇ ਇੰਨਾ ਟੀਮਾਂ ਦੀ ਚੈਕਿੰਗ ਕੀਤੀ ਅਤੇ ਯਕੀਨੀ ਬਣਾਇਆ ਕਿ 5 ਸਾਲ ਤਕ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਪਿਲਾਉਣ ਤੋਂ ਰਹਿ ਨਾ ਜਾਵੇ।ਇਸ ਮੁਹਿੰਮ ਤਹਿਤ ਮਿਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਿਹਤ ਕਰਮਚਾਰੀਆਂ ਅਤੇ ਆਂਗਣਵਾੜੀ ਵਰਕਰਾਂ ਨੇ ਯੋਗਦਾਨ ਪਾਇਆ।ਬਲਾਕ ਏਜੂਕੇਟਰ ਜਗਜੀਵਨ ਸ਼ਰਮਾ ਨੇ ਦੱਸਿਆ ਕਿ ਭਾਰਤ ਵਿਚ ਪੋਲੀਓ ਬਿਮਾਰੀ ਪੂਰੀ ਤਰਾਂ ਖਤਮ ਹੋ ਚੁੱਕੀ ਹੈ ਪਰ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿਚ ਇਸ ਬਿਮਾਰੀ ਦੇ ਮਾਮਲੇ ਸਾਮਣੇ ਆਉਣ ਕਾਰਨ ਸਾਡੇ ਦੇਸ਼ ਵਿਚ ਵੀ ਇਸ ਬਿਮਾਰੀ ਦਾ ਖਤਰਾ ਬਣਿਆ ਹੋਇਆ ਹੈ ਜਿਸ ਕਾਰਨ 5 ਸਾਲ ਤਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਦੀ ਲੋੜ ਹੈ ਇਸੇ ਲਈ ਸਮੇਂ ਸਮੇਂ ਤੇ ਇਹ ਮੁਹਿੰਮ ਚਲਾਈ ਜਾਂਦੀ ਹੈ। GM

 

 

Follow me on Twitter

Contact Us