Awaaz Qaum Di

ਸਰਕਾਰੀ ਸਕੂਲਾ ਦਾ ਮਾੜਾ ਹਾਲ, ਵਿਦਿਆਰਥੀ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ, 15 ਸਕੂਲਾ ਦੇ ਸੈਂਪਲ ਹੋਏ ਫੇਲ੍ਹ!

ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ ) ਇਲਾਕੇ ਦੇ ਸਰਕਾਰੀ ਸਕੂਲ ਜਿੱਥੇ ਪਹਿਲਾ ਹੀ ਸਟਾਫ ਤੋ ਸੱਖਣੇ ਹੋਣ ਕਾਰਨ ਇਨਾਂ ਵਿੱਦਿਅਕ ਅਦਾਰਿਆ ਵਿੱਚ ਗਰੀਬ ਘਰਾ ਦੇ ਪੜਾਕੂ ਵਿਦਿਆਰਥੀਆ ਦੀ ਪੜ੍ਹਾਈ ਤੇ ਮਾੜਾ ਅਸਰ ਪੈ ਰਿਹਾ ਹੈ ਉੱਥੇ ਹੁਣ ਕੁੱਝ ਦਿਨ ਪਹਿਲਾ ਸੇਹਤ ਵਿਭਾਗ ਵੱਲੋ ਏਥੋ ਲਏ ਪਾਣੀ ਦੇ 15 ਸਕੂਲਾ ਦੇ ਸੈਂਪਲ ਵੀ ਇਸ ਦੇ ਪੀਣਯੋਗ ਨਾ ਹੋਣ ਕਾਰਨ ਫੇਲ੍ਹ ਹੋ ਗਏ ਜਦ ਕਿ ਬੱਚਿਆ ਨੂੰ ਇਸ ਦੇ ਪਾਣੀ ਦੇ ਪੀਣਯੋਗ ਨਾ ਹੋਣ ਦਾ ਪਤਾ ਨਾ ਹੋਣ ਕਾਰਨ ਅਜੇ ਵੀ ਪੀ ਰਹੇ ਹਨ। ਸਕੂਲ ਅਧਿਆਪਕਾ ਦੀ ਇਸ ਘੋਰ ਅਣਗਹਿਲੀ ਪੜ੍ਹਨ ਵਾਲੇ ਇਨਾਂ ਮਾਸੂਮ ਵਿਦਿਆਰਥੀਆਂ ਦੀ ਸੇਹਤ ਤੇ ਵੀ ਭਾਰੀ ਪੈ ਸਕਦੀ ਹੈ ਅਜਿਹੇ ਦੂਸ਼ਿਤ ਪਾਣੀ ਪੀਣ ਨਾਲ ਇਹ ਗੰਭੀਰ ਬੀਮਾਰੀਆਂ ਦੀ ਲਪੇਟ ਵਿੱਚ ਵੀ ਆ ਸਕਦੇ ਹਨ । ਜੇਕਰ ਮਾਛੀਵਾੜਾ ਬਲਾਕ ਦੇ ਸਰਕਾਰੀ ਸਕੂਲਾ ਦੀ ਗੱਲ ਕਰੀਏ ਤਾਂ ਇਸ ਵਿੱਚ 7 ਸੀਨੀਅਰ ਸੈਕੰਡਰੀ ਸਕੂਲ,  3 ਹਾਈ ਸਕੂਲ, 12 ਮਿਡਲ ਸਕੂਲ,ਤੇ 80 ਪ੍ਰਾਇਮਰੀ ਸਕੂਲ  ਹਨ ।  ਪਿੱਛਲੇ ਦਿਨੀ ਇਨਾਂ ਸਕੂਲਾ ਵਿੱਚੋ ਸਥਾਨਕ ਮੁੱਢਲੇ ਸਿਹਤ ਕੇਂਦਰ ਵੱਲੋ ਬੱਚਿਆਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਗਏ ਜਿਸ ਵੱਲੋ ਦਿੱਤੀ ਰਿਪੋਰਟ ਅਨੁਸਾਰ ਮਾਛੀਵਾੜਾ ਦੇ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਸ਼੍ਰੀ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ  (ਲੜਕਿਆ) ਪਿੰਡ ਬਰਮਾਂ ਦੇ ਪ੍ਰਾਇਮਰੀ ਤੇ ਮਿਡਲ ਸਕੂਲ ਪਿੰਡ ਸਿਹਾਲਾ ਦੇ ਪ੍ਰਾਇਮਰੀ ਸਕੂਲ, ਪਿੰਡ ਅਢਿਆਣਾ ਦੇ ਪ੍ਰਾਇਮਰੀ ਸਕੂਲ, ਪਿੰਡ ਰਾਣਵਾਂ ਦੇ ਪ੍ਰਾਇਮਰੀ ਸਕੂਲ,  ਪਿੰਡ ਬਾਲਿਓ ਦੇ ਪ੍ਰਾਇਮਰੀ ਤੇ ਮਿਡਲ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਕੁਟਾਲਾ ਆਦਿ 15  ਸਕੂਲਾ ਦੇ ਬਚਿਆਂ ਵੱਲੋਂ ਪੀਤੇ ਜਾਂ ਰਹੇ ਪਾਣੀ ਦੇ ਸੈਂਪਲ ਫੇਲ੍ਹ ਹੋ ਗਏ ਇਸ ਸਬੰਧੀ ਸੇਹਤ ਵਿਭਾਗ ਦੇ ਮੁਲਾਜ਼ਮਾ ਦਾ ਕਹਿਣਾ ਸੀ ਕਿ ਕੁਲ 24 ਪਾਣੀ ਦੇ ਸੈਂਪਲ ਲਏ ਗਏ ਸਨ ਪਾਣੀ ਸਹੀ ਨਾ ਹੋਣ ਸਬੰਧੀ ਸਬੰਧਤ ਸਕੂਲਾ ਨੂੰ ਦੱਸ ਦਿੱਤਾ ਗਿਆ ਹੈ । ਇਸ ਸਬੰਧੀ ਗੱਲ ਕਰਨ ਤੇ ਸਥਾਨਕ ਸੀਨੀਅਰ ਮੈਡੀਕਲ ਅਫਸਰ ਡਾਂ ਜਸਪ੍ਰੀਤ ਕੌਰ ਦਾ ਕਹਿਣਾ ਸੀ ਕਿ ਉਹ ਇਨਾਂ ਸਕੂਲਾ ਦੇ ਪਾਣੀ ਦੇ ਸੈਂਪਲ ਦੋਬਾਰਾ ਫਿਰ ਤੋਂ ਲੈਣਗੇ ਜਿਸ ਲਈ ਸਬੰਧਤ ਕਰਮਚਾਰੀਆ ਨੂੰ ਕਹਿ ਦਿੱਤਾ ਗਿਆ ਹੈ । ਇਸ ਸਬੰਧੀ ਗੱਲ ਕਰਨ ਤੇ ਇੱਕ ਸੀਨੀਅਰ ਅਧਿਆਪਕ ਦਾ ਕਹਿਣਾ ਹੈ ਕਿ ਕੁੱਝ ਸਕੂਲਾ ਵਿੱਚ ਆਰ . ਓ ਵੀ ਲੱਗੇ ਹੋਏ ਨੇ ਜਿਨ੍ਹਾ ਵਿੱਚੋ ਕਈ ਮਾੜੀ ਮੋਟੀ ਰਿਪੇਅਰ ਨਾ ਹੋਣ ਕਾਰਨ ਬੰਦ ਪਏ ਹਨ ਉਨ੍ਹਾ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਮਾਛੀਵਾੜਾ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਏਥੇ ਇੱਕ ਅਧਿਆਪਕ ਨੇ ਆਰ,ਓ ਸਕੂਲ ਨੂੰ ਦਾਨ ਕਰ ਦਿੱਤੇ ਜਿਹੜੇ ਕਿ ਹੁਣ ਖਰਾਬ ਪਏ ਨੇ ਸਕੂਲ ਪ੍ਰਿੰਸੀਪਲ ਲੱਖਾਂ ਰੁਪਏ ਫੰਡ ਹੋਣ ਦੇ ਬਾਵਜੂਦ ਇਸ ਨੂੰ ਠੀਕ ਨਹੀ ਕਰਵਾ ਰਹੀ ਜਦੋ ਕਿ ਏਥੇ ਵਿੱਦਿਆ ਪ੍ਰਾਪਤ ਕਰਨ ਵਾਲੀਆ ਸੈਂਕੜੈ ਵਿਦਿਆਰਥਣਾ ਦੂਸ਼ਿਤ ਪਾਣੀ ਪੀਣ ਨੂੰ ਮਜ਼ਬੂਰ ਹਨ । ਇਸ ਸਬੰਧੀ ਗੱਲ ਕਰਨ ਤੇ ਜਿਲ੍ਹਾ ਸਿੱਖਿਆ ਅਫ਼ਸਰ ਸਵਰਨਜੀਤ ਕੌਰ ਦਾ ਕਹਿਣਾ ਸੀ ਕਿ ਸੇਹਤ ਵਿਭਾਗ ਇਨਾਂ ਦੇ ਪਾਣੀ ਦੇ ਸੈਂਪਲ ਧਿਆਨ ਨਾਲ ਭਰ ਕੇ ਰਿਪੋਰਟ ਦੇਵੇ ਉਹ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਣਗੇ । ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ   ਪਾਣੀ ਦੇ ਸੈਂਪਲ ਫੇਲ੍ਹ ਹੋਣ ਵਾਲੇ ਸਕੂਲ ਮੁੱਖੀਆ ਦੀ ਜੁੰਮੇਵਾਰੀ ਵੀ ਤਹਿ ਕਰੇਗੀ ਜਾਂ ਇਨਾਂ ਗਰੀਬ ਘਰਾਂ ਦੇ ਪੜਾਕੂਆ ਦੀ ਸੇਹਤ ਨਾਲ ਇਸ ਤਰ੍ਹਾ ਹੀ ਖਿਲਵਾੜ ਹੁੰਦਾ ਰਹੇਗਾ । GM

 

 

Follow me on Twitter

Contact Us