Awaaz Qaum Di

ਉੱਘੇ ਸਾਹਿਤਕਾਰ ਗ਼ਜ਼ਲਗੋ ਹਰਬੰਸ ਮਾਛੀਵਾੜਾ ਨਹੀ ਰਹੇ

ਸ਼੍ਰੀ ਮਾਛੀਵਾੜਾ ਸਾਹਿਬ (ਸੁਸ਼ੀਲ ਕੁਮਾਰ) ਸਾਹਿਤਕ ਹਲਕਿਆਂ ਵਿੱਚ ਉਸ ਵੇਲੇ ਨਮੋਸ਼ੀ ਫੈਲ ਗਈ ਜਦੋਂ ਸਥਾਨਕ ਸ਼ਹਿਰ ਦੇ ਪ੍ਰਸਿੱਧ ਗ਼ਜ਼ਲਗੋ ਹਰਬੰਸ ਮਾਛੀਵਾੜਾ ਦੇ ਦੇਹਾਂਤ ਹੋਣ ਦੀ ਖਬਰ ਪਤਾ ਲੱਗੀ ਉਹ ਕੁੱਝ ਦਿਨਾਂ ਤੋਂ ਬੀਮਾਰੀ ਕਾਰਨ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਸਨ ਜਿੱਥੇ ਕਿ ਉਨ੍ਹਾ ਦੀ  ਬੀਤੀ ਰਾਤ ਮੌਤ ਹੋ ਗਈ ਉਨ੍ਹਾ ਦਾ ਸੰਸਕਾਰ ਅੱਜ ਸਥਾਨਕ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਜਿੱਥੇ ਕਿ ਉੱਘੇ ਲੇਖਕ, ਸਾਹਿਤਕਾਰ, ਨਾਟਕਕਾਰ , ਫਿਲਮੀ ਇੰਡਸਟਰੀ ਸਮਾਜ ਸੇਵੀ ਸੰਸਥਾਵਾ ਨਾਲ ਜੁੜੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।ਉਨ੍ਹਾ ਆਪਣੇ ਜੀਵਨ ਵਿੱਚ ਤਿੰਨ ਪੰਜਾਬੀ ਸ਼ਾਇਰੋ ਸ਼ਾਇਰੀ ਤੇ ਗ਼ਜ਼ਲਾ ਦੀਆਂ ਤਿੰਨ ਕਿਤਾਬਾ ਵੇਦਨਾ ਦੇ ਆਰ -ਪਾਰ ,ਸਵੈ ਦੀ ਤਲਾਸ਼ ਤੇ ਮੈਨੂੰ ਵੀ ਸਦਾਅ ਪੰਜਾਬੀ ਸਰੋਤਿਆ ਦੇ ਝੋਲੀ ਪਾਈਆ ।ਅੱਜ ਉਨ੍ਹਾ ਦੇ ਸੰਸਕਾਰ ਮੌਕੇ ਸਾਹਿਤਕਾਰਾ ਤੇ ਲੇਖਕਾ ਵਿੱਚੋ ਤਰਸੇਮ ਨੂੰਰ , ਸੁਖਵਿੰਦਰ ਰਾਮਪੁਰੀ, ਤੇਲੂ ਰਾਮ ਕੁਹਾੜਾ, ਸੁਰਿੰਦਰ ਰਾਮਪੁਰੀ, ਦਲਜੀਤ ਸਿੰਘ ਸ਼ਾਹੀ ,ਹਰਨਾਮ ਸਿੰਘ ਡੱਲਾ, ਜਗਦੀਸ਼ ਸਿੱਧੂ, ਗੁਰਦਿਆਲ ਦਲਾਲ, ਨੌਬੀ ਸੋਹਲ, ਹਰਬੰਸ ਮਾਲਵਾ, ਮਨੋਜ ਫਗਵਾੜਵੀ , ਕੰਵਲਜੀਤ ਕੰਵਲ, ਬਲਜਿੰਦਰ ਸਿੰਘ ਬੈਂਸ , ਬੀਬਾ ਕੁਲਵੰਤ, ਐੱਸ ਨਸੀਮ , ਤਰਲੋਚਨ ਸਿੰਘ, ਨਰੰਜਣ ਸੂਖਮ, ਰਾਜਵਿੰਦਰ ਸਮਰਾਲਾ, ਐਡਵੋਕੇਟ ਨਰਿੰਦਰ ਸ਼ਰਮਾ ਤੋ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸਮਾਜ ਸੇਵੀ ਸ਼ਕਤੀ ਅਨੰਦ, ਟਹਿਲ ਸਿੰਘ ਔਜਲਾ, ਮਾਸਟਰ ਤਰਸੇਮ ਲਾਲ, ਕ੍ਰਿਸ਼ਨ ਲਾਲ ਗੰਭੀਰ, ਇਲਾਕੇ ਦਾ ਸਮੂਹ ਪੱਤਰਕਾਰ ਭਾਈਚਾਰਾ ਵੀ ਹਾਜ਼ਰ ਸੀ । GM

 

 

Follow me on Twitter

Contact Us