Awaaz Qaum Di

ਕੁਦਰਤੀ ਸਰੋਤਾਂ ਦੀ ਸੰਭਾਲ ਲਈ ਪੇਂਡੂ ਜਲ ਸਰੋਤਾਂ ਦੀ ਰਵਾਇਤ ਬਚਾਉਣੀ ਜਰੂਰੀ: ਸ਼੍ਰੀ ਸੁਰੇਸ਼ ਕੁਮਾਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ

ਲੁਧਿਆਣਾ (Harminder makkar)-ਪੀ.ਏ.ਯੂ. ਵਿਚ ਅੱਜ ਸਿੰਚਾਈ ਲਈ ਪੰਜਾਬ ਦੇ ਰਿਵਾਇਤੀ ਜਲ ਸਰੋਤਾਂ ਜਿਵੇਂ ਪੇਂਡੂ ਛੱਪੜਾਂ ਦੀ ਵਰਤੋਂ ਬਾਰੇ ਇਕ ਵਰਕਸ਼ਾਪ ਕਰਵਾਈ ਗਈ।ਇਹ ਕੈਂਬਰਿਜ ਯੂਨੀਵਰਸਿਟੀ ਅਤੇ ਪੀ ਏ ਯੂ ਦੇ ਸਾਂਝੇ ਅੰਤਰਾਸ਼ਟਰੀ ਪ੍ਰਾਜੈਕਟ ਟ੍ਰਸਟ ਅਤੇ ਅੰਤਰਾਸ਼ਟਰੀ ਫ਼ਸਲ ਖੋਜ ਸੰਸਥਾਨ ਵਲੋਂ ਸਾਂਝੇ ਤੌਰ ਤੇ ਕਰਵਾਈ ਗਈ। ਇਹ ਸਾਰਾ ਆਯੋਜਨ ਵਿਸ਼ੇਸ਼ ਪ੍ਰਾਜੈਕਟ ਟਾਈਗਰੈੱਸ ਅਧੀਨ ਆਯੋਜਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਟਾਈਗਰੈੱਸ ਪ੍ਰਾਜੈਕਟ ਅਧੀਨ ਭਾਰਤ ਦੇ ਹੋਰ ਪ੍ਰਾਂਤਾਂ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ। ਹੁਣ ਇਹ ਪ੍ਰਾਜੈਕਟ ਪੰਜਾਬ ਦੇ ਪੁਰਾਤਨ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਕੇ ਕੁਦਰਤੀ ਸਰੋਤਾਂ ਦੀ ਸੰਭਾਲ ਵਿਚ ਯੋਗਦਾਨ ਪਵੇਗਾ। ਇਸ ਵਿਚ ਪੰਜਾਬ ਦੇ ਵੱਖ-ਵੱਖ ਅਦਾਰੇ ਆਪਣਾ ਯੋਗਦਾਨ ਪਾਉਣਗੇ। ਇਸ ਵਰਕਸ਼ਾਪ ਦਾ ਉਦੇਸ਼ ਪੰਜਾਬ ਦੇ ਪੁਰਾਤਨ ਜਲ ਸਰੋਤਾਂ ਦੀ ਵਰਤਮਾਨ ਵਿਚ ਵਰਤੋਂ ਸੰਬੰਧੀ ਰਣਨੀਤੀ ਬਾਰੇ ਵਿਚਾਰ ਕਰਨਾ ਸੀ। ਇਸ ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਸ਼੍ਰੀ ਸੁਰੇਸ਼ ਕੁਮਾਰ ਆਈ ਏ ਐਸ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਵਰਕਸ਼ਾਪ ਦਾ ਏਜੰਡਾ ਨਿਰਧਾਰਿਤ ਕਰਦਿਆਂ ਸ਼੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਪੇਂਡੂ ਜਲ ਸਰੋਤਾਂ ਦੀ ਸੰਭਾਲ ਦਾ ਪੰਜਾਬ ਵਿਚ ਹੋਣਾ ਅਜੇ ਬਾਕੀ ਹੈ। ਇਹ ਵਰਕਸ਼ਾਪ ਇਸ ਦਿਸ਼ਾ ਵਿਚ ਇਤਿਹਾਸਿਕ ਪਹਿਲ ਕਦਮੀ ਕਰੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਜਲ ਸਰੋਤਾਂ, ਛੱਪੜਾਂ ਦੀ ਨਿਸ਼ਾਨਦੇਹੀ, ਉਨ੍ਹਾਂ ਨੂੰ ਨਵਿਆਉਣ ਦੀ ਯੋਜਨਾ ਅਤੇ ਸਿੰਚਾਈ ਲਈ ਮੁੜ ਵਰਤੋਂ ਦੇ ਯੋਗ ਬਣਾਉਣਾ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਪੱਖ ਤੋਂ ਬੇਹੱਦ ਲਾਜ਼ਮੀ ਹੈ।
ਸ਼੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੋਰ ਵਿਭਾਗਾਂ ਨਾਲ ਮਿਲ ਕੇ ਪੀ ਏ ਯੂ ਇਸ ਦਿਸ਼ਾ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਜ ਹਿਤ ਅੱਜ ਦੀ ਵਰਕਸ਼ਾਪ ਲਈ ਇਕੱਤਰ ਹੋਏ ਹਾਂ। ਇਸ ਮੌਕੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ, ਪਦਮ ਸ਼੍ਰੀ ਐਵਾਰਡੀ ਨੇ ਕਿਹਾ ਕਿ ਸੰਸਾਰ ਭਰ ਵਿਚ ਸੱਭਿਆਤਾਵਾਂ ਦਾ ਜਨਮ ਦਰਿਆਵਾਂ ਕੰਢੇ ਹੋਇਆ ਹੈ।ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਜਲ ਸਰੋਤ ਪੰਜਾਬ ਲਈ ਬੇਹੱਦ ਅਹਿਮ ਹਨ। ਵੱਧਦੀ ਜਨਸੰਖਿਆ ਨੇ ਸਾਨੂੰ ਫਸਲੀ ਘਣਤਾ ਵਲ ਤੋਰਿਆ ਹੈ ਪਰ ਕੁਦਰਤੀ ਸਰੋਤਾਂ ਅਤੇ ਜਲਵਾਯੂ ਦੀ ਖਲਬਲੀ ਨੇ ਇਸ ਦਿਸ਼ਾ ਵਿਚ ਮੁੜ ਸੋਚਣ ਲਈ ਮਜਬੂਰ ਕੀਤਾ ਹੈ। ਸਮਾਜ ਦੀਆਂ ਰੋਜ਼ਾਨਾ ਲੋੜ੍ਹਾਂ ਧਿਆਨ ਚ ਰੱਖਦਿਆਂ ਖੇਤੀ ਵਰਤੋਂ ਦੇ ਨੁਕਤੇ ਤੋਂ ਪੀ. ਏ. ਯੂ. ਪੇਂਡੂ ਛੱਪੜਾਂ ਦੀ ਮੁੜ ਸੁਰਜੀਤੀ ਵਿਚ ਆਪਣਾ ਯੋਗਦਾਨ ਪਾਵੇਗੀ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਸ਼੍ਰੀਮਤੀ ਸੀਮਾ ਜੈਨ ਆਈ ਏ ਐੱਸ, ਸ੍ਰੀ ਰਾਕੇਸ਼ ਕੁਮਾਰ ਵਰਮਾ ਅਤੇ ਕੁਮਾਰੀ ਜੇ ਤਲਵਾਰ ਨੇ ਕਿਹਾ ਇਹ ਵਿਚਾਰ ਚਰਚਾ ਚਲ ਰਹੇ ਸਰਕਾਰੀ ਕਾਰਜਾਂ ਲਈ ਬਹੁਤ ਲਾਭਕਾਰੀ ਸਾਬਿਤ ਹੋਵੇਗੀ।
ਇਸ ਮੌਕੇ ਕੈਂਬਰਿਜ ਯੂਨੀਵਰਸਿਟੀ ਬਰਤਾਨੀਆ ਤੋਂ ਡਾ ਐਡਮ ਗ੍ਰੀਨ ਅਤੇ ਡਾ ਕੈਮਰੋਨ ਪੈਟਰੀ ਅਤੇ ਸ਼੍ਰੀ ਰਾਜੇਸ਼ ਵਸ਼ਿਸ਼ਟ ਵਿਸ਼ੇਸ ਤੌਰ ਤੇ ਹਾਜ਼ਰ ਸਨ। ਇਸ ਵਰਕਸ਼ਾਪ ਦੌਰਾਨ ਵਿਸ਼ੇ ਸੰਬੰਧੀ ਕੁਝ ਵਿਸ਼ੇਸ਼ ਪੇਸ਼ਕਾਰੀਆਂ ਹੋਈਆਂ। ਪਹਿਲੀ ਪੇਸ਼ਕਾਰੀ ਸਾਂਝੇ ਤੌਰ ਤੇ ਡਾ ਐਡਮ ਗ੍ਰੀਨ ਅਤੇ ਡਾ ਕੈਮਰੂਨ ਪੈਟਰੀ ਨੇ ਕੀਤੀ। ਉਨ੍ਹਾਂ ਨੇ ਉੱਤਰੀ ਭਾਰਤ ਦੀ ਪੁਰਾਤਨ ਦੀ ਖੇਤੀ ਬਾਰੇ ਗੱਲ ਕੀਤੀ ਜਿਸ ਵਿਚ ਪੁਰਾਤਨ, ਮੱਧਕਾਲ ਅਤੇ ਅਜੋਕੇ ਦੌਰ ਵਿਚ ਖੇਤੀ ਨੂੰ ਮੌਸਮ ਅਤੇ ਜਲਵਾਯੂ ਦੇ ਨੁਕਤੇ ਤੋਂ ਵਿਚਾਰਿਆ ਗਿਆ। ਦੂਜੀ ਪੇਸ਼ਕਾਰੀ ਪੀ. ਏ.ਯੂ.ਦੇ ਏ ਐੱਸ ਤੂਰ ਅਤੇ ਕੇ ਜੀ ਸਿੰਘ ਨੇ ਕੀਤੀ ਜਿਸ ਵਿਚ ਉਨ੍ਹਾਂ ਨੇ ਲੁਧਿਆਣਾ ਜ਼ਿਲ੍ਹੇ ਦੇ 78 ਛੱਪੜਾਂ ਵਿਚੋਂ 51 ਫੀਸਦੀ ਛੱਪੜਾਂਦੇ ਪਾਣੀ ਨੂੰ ਅਸ਼ੁੱਧ ਕਿਹਾ। ਤੀਜੀ ਪੇਸ਼ਕਾਰੀ ਪੰਜਾਬ ਸਰਕਾਰ ਦੇ ਜਲ ਸਪਲਾਈ ਮਹਿਕਮੇ ਵਲੋਂ ਦਿੱਤੀ ਗਈ ਜਿਸ ਵਿਚ ਪਾਣੀ ਦੀ ਸ਼ੁੱਧਤਾ ਲਈ ਕੀਤੇ ਜਾ ਰਹੇ ਕਾਰਜਾਂ ਦਾ ਉਲੇਖ ਸੀ। ਇਸੇ ਤਰਾਂ ਦੋ ਹੋਰ ਪੇਸ਼ਕਾਰੀਆਂ ਪੰਜਾਬ ਦੇ ਪੇਂਡੂ ਛੱਪੜਾਂ ਦੀ ਸੰਭਾਲ ਬਾਰੇ ਕੀਤੀਆਂ ਗਈਆਂ। ਇਹਨਾਂ ਪੇਸ਼ਕਾਰੀਆਂ ਉੱਪਰ ਵਿਚਾਰ ਚਰਚਾ ਹੋਈ ਜਿਸ ਵਿਚ ਮਾਹਿਰਾਂ ਨੇ ਇਸ ਮੁੱਦੇ ਤੇ ਆਪਣੇ ਵਿਚਾਰ ਦਿੱਤੇ ਕਿ ਪੇਂਡੂ ਛੱਪੜਾਂ ਦੀ ਵਰਤੋਂ ਸਿੰਚਾਈ ਸਹੂਲਤਾਂ ਵਜੋਂ ਕਿਵੇਂ ਕੀਤੀ ਜਾ ਸਕਦੀ ਹੈ।      
ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ ਨਵਤੇਜ ਬੈਂਸ ਨੇ ਸਵਾਗਤੀ ਸ਼ਬਦ ਕਿਹੇ ਜਦਕਿ ਸਮੁੱਚੇ ਸਮਾਗਮ ਦਾ ਸੰਚਾਲਨ ਪੀ ਏ ਯੂ ਦੇ ਰਜਿਸਟਰਾਰ ਡਾ ਰਜਿੰਦਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਦਾ ਗੁਰਿੰਦਰ ਕੌਰ ਸਾਂਘਾ, ਡਾ ਐੱਸ ਐੱਸ ਕੁੱਕਲ, ਡਾ ਸ਼ੰਮੀ ਕਪੂਰ ਅਤੇ ਪੰਜਾਬ ਰਿਮੋਟ ਸੈਂਸਿੰਗ ਤੋਂ ਸ਼੍ਰੀ ਸੰਦੀਪ ਦੀਕਸ਼ਿਤ ਸਮੇਤ ਪੰਜਾਬ ਦੇ ਵੱਖ ਵੱਖ ਵਿਭਾਗਾਂ ਤੋਂ ਮਾਹਿਰ ਹਾਜ਼ਿਰ ਸਨ। GM

 

 

Follow me on Twitter

Contact Us