Awaaz Qaum Di

ਹਾਂ ਆਵਾਜ਼ ਕੌਮ ਦੀ ਹਾਂ

ਸਿਰ ਦਾ ਤਾਜ ਬਚਾਏ ਰੱਖਣ ਦੀ
ਆਪਣੀ ਸਰਦਾਰੀ ਕਾਇਮ ਰੱਖਣ ਦੀ
ਸਿਰ ਤੋਂ ਖੋਪੜ ਲਹਾਏ ਜਾਣ ਦੀ
ਗੱਲਾਂ ਵਿਚ ਪੁੱਤਰਾਂ ਦੇ ਹਾਰ ਪਵਾਏ ਜਾਣ ਦੀ
ਹਾਂ ਆਵਾਜ਼ ਕੌਮ ਦੀ ਹਾਂ
*********************
ਸਿੱਖੀ ਦੇ ਪਹਿਰੇਦਾਰਾਂ ਦੀ
ਜਦ ਗੁਰੂ ਗੋਬਿੰਦ ਸਿੰਘ ਦੁਆਰਾ
ਚਿੜੀਆਂ ਤੋਂ ਬਾਜ਼ ਬਣਾਏ ਜਾਣ ਦੀ
ਬੰਦ-ਬੰਦ ਕਟਵਾਏ ਜਾਣ ਦੀ
ਸਵਾ ਲੱਖ ਨਾਲ ਇੱਕ ਇੱਕ ਲੜਾਉਣ ਦੀ
ਹਾਂ ਆਵਾਜ਼ ਕੌਮ ਦੀ ਹਾਂ
************************
ਗੁਰੂ ਹਰ ਗੋਬਿੰਦ ਸਿੰਘ ਦੀਆਂ ਦੋ ਤਲਵਾਰਾਂ ਦੀ
ਸਿੱਖੀ ਲਈ ਆਪਣਾ ਵੰਸ਼ ਵਾਰੇ ਜਾਣ ਦੀ
ਪਿਤਾ ਨੂੰ ਹੋਰ ਧਰਮ ਲਈ ਵਾਰੇ ਜਾਣ ਦੀ
ਸਿੱਖੀ ਲਈ ਚਾਰੇ ਪੁੱਤਰ ਤੇ ਮਾਂ ਵਾਰੇ ਜਾਣ ਦੀ
ਹਾਂ ਮੈਂ ਆਵਾਜ਼ ਕੌਮ ਦੀ
********************************
ਹਰ ਕੋਈ ਸਿੱਖ ਨਹੀਂ ਹੋ ਸਕਦਾ
ਸਿੱਖ ਹੋਣਾ ਸਿੱਖੀ ਨਾਲ ਇਸ਼ਕ
ਖਤਰਾ ਹੈ ਹਰ ਪੈਰ ਪੈਰ ਤੇ
ਸਿੱਖੋ ਸਿੱਖੀ ਧਰਮ ਲਈ ਨਾ ਭਟਕੋ
ਸਿੱਖੀ ਸਰੂਪ ਸਿਰ ਤੇ ਕਾਇਮ ਰੱਖੋ
ਖਾਲਸੇ ਸਭੇ ਧਰਮ ਬਰਾਬਰ ਨੇ
ਨਾਨਕ ਦੁਆਰਾ ਕਹੇ ਜਾਣ ਦੀ
ਪੱਗ ਦਾ ਤਾਜ ”ਭੱਟ” ਸਜਾਏ ਜਾਣ ਦੀ।
ਹਾਂ ਆਵਾਜ਼ ਕੌਮ ਦੀ ।
———————–

ਪ੍ਰਬੰਧਕ
ਗੁਰਜੀਤ ਕੌਰ ਭੱਟ
09914862205

Follow me on Twitter

Contact Us