Awaaz Qaum Di
 • ਐਡਵੋਕੇਟ ਅਮ੍ਰਿਤਪਾਲ ਗਿੱਲ ਨੂੰ ਸਦਮਾ, ਮਾਤਾ ਦਾ ਦਿਹਾਂਤ

  ਮਲੋਟ : ਚੰਡੀਗੜ੍ਹ ਦੇ ਬਿਜ਼ਨਸਮੈਨ ਹਰਬੰਸ ਸਿੰਘ ਗਿੱਲ ਦੀ ਮਾਂ ਅਤੇ ਐਡਵੋਕੇਟ ਅਮ੍ਰਿਤਪਾਲ ਸਿੰਘ ਗਿੱਲ ਦੀ ਦਾਦੀ ਦਲੀਪ ਕੌਰ ਦਾ ਦੇਹਾਂਤ ਹੋ ਗਿਆ। ਉਹ 92 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 21 ਅਗਸਤ ਸ਼ਾਮ 5 ਵਜੇ ਝੁਰੜ ਪਿੰਡ ਵਿਖੇ ਕੀਤਾ ਜਾਏਗਾ। BS

  Read more

   

 • ਐੱਸ.ਈ ਫਿਰੋਜ਼ਪੁਰ ਪੀ.ਸੀ.ਐੱਲ ਦੇ ਅੜੀਅਲ ਵਤੀਰੇ ਵਿਰੁੱਧ ਜੇ.ਈਜ਼ ਬੈਠੇ ਧਰਨੇ ‘ਤੇ

  ਫਿਰੋਜ਼ਪੁਰ – ਕਥਿਤ ਬਦਲਾ  ਲਓ ਭਾਵਨਾ ਨਾਲ ਜ਼ੋਨਲ ਪ੍ਰਧਾਨ ਬਲਵੀਰ ਵੋਹਰਾ ਉਪ ਮੰਡਲ ਅਫਸਰ ਗੁਰੂਹਰਸਹਾਏ ਅਤੇ ਬਖਸ਼ੀਸ਼ ਸਿੰਘ ਜੇਈ ਗੁਰੂਹਰਸਹਾਏ ਦੀਆਂ ਬਦਲੀਆਂ ਕਰ ਦੇਣ ਦੇ ਵਿਰੋਧ ਵਿਚ ਅੱਜ ਇਥੇ ਯੂਨੀਅਨ ਵੱਲੋਂ ਜ਼ੋਰਦਾਰ ਧਰਨਾ ਦਿੱਤਾ ਗਿਆ। ਇਹ ਦੋਸ਼ ਲਾਇਆ ਗਿਆ ਕਿ ਐੱਸਈ (ਡੀਐੱਸ) ਫਿਰੋਜ਼ਪੁਰ ਵੱਲੋਂ ਮੀਟਿੰਗ ਕਰਨ ਦੇ ਬਾਵਜੂਦ ਕੌਂਸਲ ਨੂੰ ਮਾਨਤਾ ਨਹੀਂ ਦਿੱਤੀ ਗਈ ਜਿਸ

  Read more

   

 • ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਸਮੱਗਰੀ ਪਹੁੰਚਾ ਰਿਹਾ ਹੈਲੀਕਾਪਟਰ ਹੋਇਆ ਕਰੈਸ਼ – 3 ਮੌਤਾਂ

  ਦੇਹਰਾਦੂਨ – ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਸਮੱਗਰੀ ਲਿਜਾ ਰਿਹਾ ਇੱਕ ਹੈਲੀਕਾਪਟਰ ਅੱਜ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਮੋਰੀ ਤੋਂ ਮੋਲਦੀ ਇਲਾਕੇ ਵੱਲ ਜਾ ਰਿਹਾ ਸੀ ਇਸ ਹੈਲੀਕਾਪਟਰ ‘ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। BS

  Read more

   

 • ਚਰਨਜੀਤ ਚੰਨੀ ਪਹੁੰਚੇ ਜੰਤਰ-ਮੰਤਰ – ਰਵਿਦਾਸ ਮੰਦਿਰ ਢਾਹੁਣ ਦੇ ਰੋਸ ਵਜੋਂ ਦਿੱਤੇ ਧਰਨੇ ਚ ਹੋਏ ਸ਼ਾਮਲ

  ਨਵੀਂ ਦਿੱਲੀ – ਬੁੱਧਵਾਰ ਨੂੰ ਪੰਜਾਬ ਦੇ ਮੰਤਰੀ ਚਰਨਜੀਤ ਚੰਨੀ ਵੀ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ ਵਿੱਚ ਜੰਤਰ-ਮੰਤਰ ਦਿੱਲੀ ਵਿਖੇ ਧਰਨੇ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ‘ਚ ਰਵਿਦਾਸ ਮੰਦਿਰ ਢਾਹੁਣ ਦੇ ਰੋਸ ਵਜੋਂ ਪੰਜਾਬ ਦੇ ਦਲਿਤ ਭਾਈਚਾਰੇ ਵੱਲੋਂ ਜੰਤਰ ਮੰਤਰ ਵਿਖੇ ਧਰਨੇ ਦਾ ਐਲਾਨ ਕੀਤਾ ਗਿਆ ਸੀ। BS

  Read more

   

 • ਪਾਕਿਸਤਾਨੋਂ ਵੜਿਆ ਭਾਰਤ ‘ਚ ਪਾਣੀ – ਡੁੱਬੀ ਬੀ.ਐੱਸ.ਐੱਫ ਦੀ ਚੌਕੀ

  ਫਿਰੋਜ਼ਪੁਰ – ਹਿੰਦ – ਪਾਕਿ ਸਰਹੱਦ ‘ਤੇ ਹੁਸੈਨੀਵਾਲਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਰਾਤ ਦੀ ਪਾਣੀ ਨੇ ਹੋਰ ਮਾਰ ਸ਼ੁਰੂ ਕਰ ਦਿੱਤੀ ਹੈ। ਇਥੋਂ ਨੇੜੇ  ਪੈਂਦੇ ਪਿੰਡ ਗੱਟੀ ਰਾਜੋਕੇ ਵਿਚ ਪਾਣੀ ਨੇ ਪਾਕਿਸਤਾਨ ਵੱਲੋਂ ਬੰਨ੍ਹ ਤੋੜੇ ਜਾਣ ਕਾਰਨ ਭਾਰਤੀ ਪਿੰਡਾਂ ਵਿਚ ਪਾਣੀ ਨੇ ਤੇਜੀ ਨਾਲ਼ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਨੇੜੇ ਦੇ

  Read more

   

 • ਸੀਜ਼ਨ ਦੌਰਾਨ ਹਰ ਹਫਤੇ ਕਰਾਂਗੇ ਫੌਗਿੰਗ : ਸਿਵਲ ਸਰਜਨ

  ਫ਼ਾਜ਼ਿਲਕਾਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਫ਼ਾਜ਼ਿਲਕਾ, ਅਬੋਹਰ, ਜਲਾਲਾਬਾਦ ਅਤੇ ਨਗਰ ਪੰਚਾਇਤ ਅਰਨੀਵਾਲਾ ਸ਼ੇਖ-ਸੁਭਾਨ ਦੇ ਅਧਿਕਾਰੀਆਂ ਨਾਲ ਡੇਂਗੂ ਦੀ ਰੋਕਥਾਮ ਸਬੰਧੀ ਮੀਟਿੰਗ ਹੋਈ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਪੂਰੇ ਸ਼ਹਿਰ ਅੰਦਰ ਫੌਗਿੰਗ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਫੌਗਿੰਗ ਦਾ ਹਰ ਹਫ਼ਤੇ ਦਾ ਸ਼ਡਿਊਲ ਇਸ ਦਫਤਰ ਨਾਲ ਸਾਂਝਾ ਕੀਤਾ

  Read more

   

 • ” ਪਾਣੀ ਦਾ ਰੰਗ “

  ਸਤਿ ਸ੍ਰੀ ਅਕਾਲ ਜੀ,ਹਰਦੀਪ ਬਿਰਦੀ ਪਾਣੀ ਨੇ ਹੈ ਰੰਗ ਵਿਖਾਇਆ। ਬੰਦਾ ਫਿਰਦਾ ਹੈ ਘਬਰਾਇਆ।। ਜੀਵਨ ਜਿਹੜਾ ਦਿੰਦਾ ਪਾਣੀ ਓਸੇ ਦੀ ਇਹ ਦਰਦ ਕਹਾਣੀ। ਹੱਦੋਂ ਵੱਧ ਜਦ ਬੱਦਲ ਵਰ੍ਹਦਾ ਰੱਬ ਰੱਬ ਤਦ ਹੈ ਬੰਦਾ ਕਰਦਾ। ਮੌਸਮ ਦੀ ਇਹ ਮਾਰ ਬੁਰੀ ਹੈ ਹਰ ਸ਼ੈਅ ਦੀ ਭਰਮਾਰ ਬੁਰੀ ਹੈ। ਕੁਦਰਤ ਸਭ ਤੋਂ ਸ਼ਕਤੀਸ਼ਾਲੀ ਇੱਕੋ ਹੱਥ ਨਾਲ ਮਾਰੇ ਤਾਲੀ।

  Read more

   

 • ਘਰ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ

  ਫਗਵਾੜਾ : ਅੱਜ ਇੱਥੇ ਪਿੰਡ ਲੱਖਨਪਾਲ ਦੇ ਇੱਕ ਘਰ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਕਾਂਤੀ ਨੇ ਦੱਸਿਆ ਕਿ ਉਹ ਅੱਜ ਕਿਸੇ ਕਿਸੇ ਕੰਮ ਲਈ ਘਰੋਂ ਬਾਹਰ ਗਈ ਸੀ ਤਾਂ ਰਸਤੇ ’ਚ ਇੱਕ ਵਿਅਕਤੀ ਦਾ ਫ਼ੋਨ ਆਇਆ ਕਿ ਉਸ ਦੇ ਘਰ ਅੱਗ ਲੱਗ

  Read more

   

 • ਲੁੱਟਖੋਹ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ

  ਜਲੰਧਰ : ਕਮਿਸ਼ਨਰੇਟ ਪੁਲੀਸ ਨੇ ਇਕ ਲੁੱਟ ਦੀ ਵਾਰਦਾਤ ਨੂੰ 24 ਘੰਟਿਆਂ ’ਚ ਹੱਲ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਦੀ ਪਛਾਣ ਅਮਿਤ ਕੁਮਾਰ ਉਰਫ ਅਮੀ ਅਤੇ ਅਮਨਦੀਪ ਉਰਫ ਅਮਨ ਦੋਵੇਂ ਵਾਸੀ ਜਲੰਧਰ ਸ਼ਹਿਰ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਲੁੱਟੀ ਰਕਮ ਵਿਚੋਂ 31 ਲੱਖ ਰੁਪਏ ਬਰਾਮਦ ਕੀਤੇ ਹਨ।ਪੱਤਰਕਾਰਾਂ ਨਾਲ ਗੱਲਬਾਤ

  Read more

   

 • ਲੁੱਟਖੋਹ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ

  ਆਦਮਪੁਰ ਦੋਆਬਾ : ਪੁਲੀਸ ਨੇ ਇਲਾਕੇ ਵਿਚ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਥਾਣਾ ਆਦਮਪੁਰ ਦੇ ਮੁਖੀ ਜਰਨੈਲ ਸਿੰਘ ਅਤੇ ਏਐੱਸਆਈ ਰੇਸ਼ਮ ਸਿੰਘ ਨੇ ਨਹਿਰ ਦੀ ਪੁੱਲੀ ਦੇ ਨਾਕਾ ਲਗਾਇਆ ਹੋਇਆ ਸੀ ਤਾਂ ਸੰਦੀਪ ਸੰਧੂ ਵਾਸੀ ਪੰਡੋਰੀ ਨਿੱਝਰਾ ਨੇ ਦੱਸਿਆ ਕਿ ਉਹ ਕੁੱਝ

  Read more

   

 • ਨਿਗਰਾਨ ਇੰਜਨੀਅਰ ਦੇ ਦਫ਼ਤਰ ਅੱਗੇ ਮੁਜ਼ਾਹਰਾ

  ਹੁਸ਼ਿਆਰਪੁਰ : ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਨਿਗਰਾਨ ਇੰਜਨੀਅਰ ਜਲ ਸਪਲਾਈ ਸੈਨੀਟੇਸ਼ਨ ਦੇ ਸਥਾਨਕ ਦਫ਼ਤਰ ਦੇ ਬਾਹਰ ਜ਼ਿਲ੍ਹਾ ਕਨਵੀਨਰ ਅਮਰਜੀਤ ਕੁਮਾਰ, ਉਂਕਾਰ ਸਿੰਘ ਢਾਂਡਾ ਅਤੇ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਸੂਬਾਈ ਕਨਵੀਨਰ ਮੱਖਣ ਸਿੰਘ ਵਾਹਿਦਪੁਰੀ ਨੇ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਕਰਨ ਦੇ ਨਾਂਅ ’ਤੇ ਕੀਤੇ

  Read more

   

 • ਰਾਜੀਵ ਗਾਂਧੀ ਦਾ ਜਨਮ ਦਿਨ ਸਦਭਾਵਨਾ ਦਿਵਸ ਵਜੋਂ ਮਨਾਇਆ

  ਹੁਸ਼ਿਆਰਪੁਰ : ਹਲਕਾ ਚੱਬੇਵਾਲ ਵਿੱਚ ਵਿਧਾਇਕ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ। ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾ. ਰਾਜ ਨੇ ਕਿਹਾ ਕਿ ਰਾਜੀਵ ਗਾਂਧੀ ਭਾਰਤ ਵਿਚ ਕੰਪਿਊਟਰ ਕ੍ਰਾਂਤੀ ਲਿਆਉਣ ਲਈ ਅਤੇ ਸੂਚਨਾ ਪ੍ਰਸਾਰਣ (ਟੈਲੀਫੋਨ) ਨੂੰ ਪਿੰਡਾਂ ਤੱਕ ਪਹੁੰਚਾਉਣ ਲਈ ਆਈ.ਟੀ ਤੇ

  Read more

   

 • ਸਰਕਾਰੀ ਸਕੂਲ ਨੂੰ ਇਨਵਰਟਰ ਤੇ ਬੈਟਰੀ ਦਾਨ

  ਕਪੂਰਥਲਾ : ਅੱਜ ਸਥਾਨਕ ਮਿਡਲ ਸਕੂਲ ਤਲਵੰਡੀ ਮਹਿਮਾ ਵਿਚ ਸਰਪੰਚ ਜਸਵੰਤ ਸਿੰਘ ਲਾਡੀ ਦੀ ਪ੍ਰੇਰਨਾ ਸਦਕਾ ਲਾਇਨਜ਼ ਕਲੱਬ ਕਪੂਰਥਲਾ ਵੱਲੋਂ ਸਕੂਲ ਨੂੰ ਇਨਵਰਟਰ ਅਤੇ ਬੈਟਰੀ ਦਾਨ ਕੀਤੀ ਗਈ। ਇਸ ਮੌਕੇ ਲਾਇਨ ਕਲੱਬ ਕਪੂਰਥਲਾ ਦੇ ਪ੍ਰਧਾਨ ਮੁਕੇਸ਼ ਛਾਬੜਾ, ਸਕੱਤਰ ਅਲੋਕ ਕੁਮਾਰ, ਖਜ਼ਾਨਚੀ ਵਿਜੇ ਸ਼ਰਮਾ, ਸਵਤੰਤਰ ਕੁਮਾਰ ਸੱਭਰਵਾਲ ਨੇ ਕਿਹਾ ਕਿ ਉਨ੍ਹਾਂ ਦਾ ਕਲੱਬ ਸਰਕਾਰੀ ਸਕੂਲਾਂ, ਵਿੱਦਿਆ

  Read more

   

 • ਨਰੇਗਾ ਕਿਰਤੀਆਂ ਦੇ ਮੁਜ਼ਾਹਰੇ ਵਿੱਚ ਆਵਾਰਾ ਸਾਨ੍ਹ ਵੜੇ

  ਬੁਢਲਾਡਾ (ਮਾਨਸਾ) ਵਿੱਚ ਨਰੇਗਾ ਕਿਰਤੀਆਂ ਦੇ ਰੋਸ ਮੁਜ਼ਾਹਰੇ ਵਿੱਚ ਆਵਾਰਾ ਸਾਨ੍ਹ ਆ ਜਾਣ ਕਾਰਨ ਪੰਜ ਮਜ਼ਦੂਰ ਔਰਤਾਂ ਜ਼ਖ਼ਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਸਿਵਿਲ ਹਸਪਤਾਲ ਬੁਢਲਾਡਾ ਵਿਚ ਭਰਤੀ ਕਰਵਾਇਆ ਗਿਆ ਹੈ। ਇੱਕ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ।ਇਹ ਔਰਤਾਂ ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਸੂਬਾ ਸਕੱਤਰ

  Read more

   

 • ਮਾਲੇਰਕੋਟਲਾ ਨੇੜਲੀ ਲਸਾੜਾ ਡਰੇਨ ਨੇ ਫ਼ਸਲਾਂ ਡੋਬੀਆਂ

  ਮਾਲੇਰਕੋਟਲਾ ਸਬ ਡਿਵੀਜ਼ਨ ਦੇ ਪਿੰਡਾਂ ਵਿਚੋਂ ਲੰਘਦੀ ਲਸਾੜਾ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਡਰੇਨ ਵਿਚ ਡਿੱਗੇ ਹਰੇ ਤੇ ਸੁੱਕੇ ਦਰੱਖ਼ਤ, ਜਲ ਬੂਟੀ ਅਤੇ ਉੱਗੀ ਬਟੇਰ/ਝਾੜ ਕਾਰਨ ਮੀਂਹ ਦੇ ਪਾਣੀ ਦੇ ਵਹਾਅ ’ਚ ਰੁਕਾਵਟ ਪੈਦਾ ਹੋ ਗਈ, ਜਿਸ ਕਾਰਨ ਡਰੇਨ ਓਵਰਫਲੋਅ ਹੋ ਗਈ ਹੈ। ਡਰੇਨ ਦੇ ਓਵਰਫਲੋਅ ਹੋਣ ਕਾਰਨ ਪਿੰਡ ਰਾਣਵਾਂ, ਸਰੌਦ, ਐਹਨ ਖੇੜੀ, ਫ਼ਰੀਦਪੁਰ

  Read more

   

 • ਬਿਨਾਂ ਹਥਿਆਰਾਂ ਤੋਂ ਜਲ ਸੰਭਾਲ ਦੀ ਜੰਗ ਲੜ ਰਹੀ ਹੈ ਕੇਂਦਰੀ ਟੀਮ

  ਬਠਿੰਡਾ : ਕੇਂਦਰ ਸਰਕਾਰ ਵੱਲੋਂ ਬਿਨਾਂ ਹਥਿਆਰਾਂ ਤੋਂ ਪੰਜਾਬ ਵਿਚ ਜਲ ਸੰਭਾਲ ਲਈ ਜੰਗ ਲੜੀ ਜਾ ਰਹੀ ਹੈ। ਕੇਂਦਰ ਸਰਕਾਰ ਦੀ ‘ਜਲ ਸ਼ਕਤੀ ਮੁਹਿੰਮ’ ਵਾਲੀ ਤਿੰਨ ਮੈਂਬਰੀ ਟੀਮ ਦੋ ਦਿਨਾਂ ਤੋਂ ਬਠਿੰਡਾ ਪੁੱਜੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਇਸ ਕੇਂਦਰੀ ਟੀਮ ਦੀ ਆਓਭਗਤ ਤਾਂ ਕਰ ਰਿਹਾ ਹੈ ਪਰ ਇਸ ਟੀਮ ਵੱਲੋਂ ਫੰਡਾਂ ਲਈ ਕੋਈ ਹੁੰਗਾਰਾ ਨਹੀਂ

  Read more

   

 • ਪੁਲੀਸ ਕਾਰਵਾਈ ਤੋਂ ਖਫ਼ਾ ਵਕੀਲ ਸੰਘਰਸ਼ ਦੇ ਰਾਹ ਪਏ

  ਬਠਿੰਡਾ ਪੁਲੀਸ ਵਕੀਲਾਂ ਦਾ ਦਮ ਪਰਖਣ ਲੱਗੀ ਹੈ ਜਿਸ ਤੋਂ ਖਫ਼ਾ ਵਕੀਲਾਂ ਨੇ ਭਲਕੇ ਪੰਜਾਬ ’ਚ ਅਦਾਲਤੀ ਕੰਮ ਕਾਰ ਠੱਪ ਰੱਖਣ ਦਾ ਸੱਦਾ ਦੇ ਦਿੱਤਾ ਹੈ। ਨਤੀਜੇ ਵਜੋਂ ਬਾਰ ਐਸੋਸੀਏਸ਼ਨ ਨੇ ਹੁਣ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਹੈ। ਵਕੀਲਾਂ ਦੀ ਹੜਤਾਲ ਕਰ ਕੇ ਆਮ ਲੋਕਾਂ ਦੇ ਕੰਮ ਕਾਰ ਵੀ ਪ੍ਰਭਾਵਿਤ ਹੋਣ ਲੱਗੇ ਹਨ।

  Read more

   

 • ਫਰਜ਼ੀ ਬੀਮਾ ਪਾਲਿਸੀ ਦੇ ਨਾਮ ’ਤੇ 49 ਲੱਖ ਠੱਗੇ, ਤਿੰਨ ਕਾਬੂ

  ਪਟਿਆਲਾ : ਆਮ ਲੋਕਾਂ ਨੂੰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ ’ਤੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਪਟਿਆਲਾ ਪੁਲੀਸ ਨੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੇ ਇੱਕੋ ਵਿਅਕਤੀ ਨਾਲ 49.25 ਲੱਖ ਰੁਪਏ ਦੀ ਠੱਗੀ ਮਾਰੀ ਸੀ। ਪਟਿਆਲਾ ਦੇ ਐੱਸਪੀ (ਇਨਵੈਸਟੀਗੇਸ਼ਨ) ਹਰਮੀਤ ਸਿੰਘ ਹੁੰਦਲ ਨੇ ਅੱਜ

  Read more

   

 • ਹੜ੍ਹਾਂ ਦੀ ਤਬਾਹੀ ਨੇ ਸੂਬਾ ਸਰਕਾਰ ਦੇ ਦਾਅਵੇ ਝੁਠਲਾਏ

  ਚਮਕੌਰ ਸਾਹਿਬ : ਮੀਂਹ ਰੁਕਣ ਮਗਰੋਂ ਨਦੀਆਂ ਅਤੇ ਦਰਿਆ ਦੇ ਪਾਣੀ ਦਾ ਪੱਧਰ ਘਟਣ ਕਾਰਨ ਭਾਵੇਂ ਬੇਟ ਅਤੇ ਦਰਿਆ, ਨਦੀਆਂ ਨਾਲ ਲੱਗਦੇ ਪਿੰਡਾਂ ਨੇ ਸੁੱਖ ਦਾ ਸਾਹ ਲਿਆ ਹੈ ਪਰ ਲੋਕਾਂ ਵਿਚ ਚਰਚਾ ਹੈ ਕਿ ਜੇਕਰ ਸਮੇਂ ਰਹਿੰਦੇ ਸਰਕਾਰ ਜਾਗਦੀ ਅਤੇ ਸਬੰਧਤ ਵਿਭਾਗ ਕਾਰਵਾਈ ਕਰਦਾ ਤਾਂ ਸ਼ਾਇਦ ਲੋਕਾਂ ਨੂੰ ਇੰਨੀ ਮੁਸੀਬਤ ਦਾ ਸਾਹਮਣਾ ਨਾ ਕਰਨਾ

  Read more

   

 • ਲੌਂਗੋਵਾਲ ਦਾ ਬਰਸੀ ਸਮਾਗਮ ਖਾਨਾਪੂਰਤੀ ਹੋ ਨਿੱਬੜਿਆ

  ਸੰਗਰੂਰ : ਪੰਜਾਬ ਸਰਕਾਰ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ 34ਵੇਂ ਸ਼ਹੀਦੀ ਦਿਹਾੜੇ ਮੌਕੇ ਅਨਾਜ ਮੰਡੀ ਲੌਂਗੋਵਾਲ ਵਿਚ ਕਰਵਾਇਆ ਸੂਬਾ ਪੱਧਰੀ ਸਮਾਗਮ ਮਹਿਜ਼ ਖਾਨਾਪੂਰਤੀ ਹੋ ਨਿੱਬੜਿਆ ਹੈ। ਇਹ ਸ਼ਰਧਾਂਜਲੀ ਸਮਾਗਮ ਸਿਰਫ਼ 12 ਮਿੰਟ ਵਿਚ ਹੀ ਸਿਮਟ ਗਿਆ। ਸਮਾਗਮ ਵਿਚ ਪੰਜਾਬ ਸਰਕਾਰ ਵੱਲੋਂ ਸਿਰਫ਼ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਹੀ ਪੁੱਜੇ। ਸਟੇਜ ਤੋਂ ਕਿਸੇ ਵੀ ਆਗੂ

  Read more

   

 • ਮਿੱਡ-ਡੇਅ ਮੀਲ ਦੀ ਗੁਣਵੱਤਾ ਸੁਧਾਰਨ ’ਤੇ ਜ਼ੋਰ

  ਅੰਮ੍ਰਿਤਸਰ : ਪੰਜਾਬ ਰਾਜ ਫੂਡ ਕਮਿਸ਼ਨ ਵਲੋਂ ਜਲਦੀ ਹੀ ਪੰਜਾਬ ਸਿੱਖਿਆ ਵਿਭਾਗ ਨੂੰ ਸਿਫ਼ਾਰਸ਼ ਕੀਤੀ ਜਾਵੇਗੀ ਕਿ ਸਰਕਾਰੀ ਸਕੂਲਾਂ ਵਿਚ ਮਿੱਡ-ਡੇਅ ਮੀਲ ਤਹਿਤ ਭੋਜਨ ਤਿਆਰ ਕਰਨ ਵਾਲੇ ਅਮਲੇ ਨੂੰ ਮਿਆਰੀ ਭੋਜਨ ਤਿਆਰ ਕਰਨ ਤੇ ਸਫ਼ਾਈ ਵਰਤਣ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ। ਇਸ ਦੌਰਾਨ ਫੂਡ ਕਮਿਸ਼ਨ ਨੇ ਬੱਚਿਆਂ ਵਾਸਤੇ ਤਿਆਰ ਕੀਤੇ ਜਾਂਦੇ ਭੋਜਨ ਦੇ ਮਾਮਲੇ ਵਿਚ

  Read more

   

 • ਹਸਪਤਾਲ ਕੈਂਪਸ ’ਚ ਅਵਾਰਾ ਕੁੱਤਿਆਂ ਨੇ ਨੋਚਿਆ ਨਵਜੰਮੀ ਬੱਚੀ ਨੂੰ

  ਅੰਮ੍ਰਿਤਸਰ: ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਨਾਨਕ ਦੇਵ ਹਸਪਤਾਲ ਦੇ ਕੈਂਪਸ ਵਿਚ ਅੱਜ ਸਵੇਰੇ ਕਿਸੇ ਨੇ ਨਵਜੰਮੀ ਬੱਚੀ ਨੂੰ ਸੁੱਟ ਦਿੱਤਾ, ਜਿਸ ਨੂੰ ਆਵਾਰਾ ਕੁੱਤਿਆਂ ਨੇ ਨੋਚ ਲਿਆ। ਜਦੋਂ ਹਸਪਤਾਲ ਦੇ ਇਕ ਕਰਮਚਾਰੀ ਨੇ ਕੁੱਤਿਆਂ ਨੂੰ ਦੇਖਿਆ ਤਾਂ ਉਸ ਨੇ ਰੌਲਾ ਪਾ ਦਿੱਤਾ ਅਤੇ ਕੁੱਤਿਆਂ ਨੂੰ ਭਜਾਉਣ ਦਾ ਯਤਨ ਕੀਤਾ। ਗੁਰੂ

  Read more

   

 • ਅਕਾਲ ਤਖ਼ਤ ਵੱਲੋਂ ਸੰਗਤ ਨੂੰ ਹੜ੍ਹ ਪੀੜਤਾਂ ਦੀ ਮਦਦ ਦੀ ਅਪੀਲ

  ਅੰਮ੍ਰਿਤਸਰ : ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸੰਗਤ ਨੂੰ ਅਪੀਲ ਕੀਤੀ ਹੈ ਕਿ ਸੂਬੇ ਵਿਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇ। ਅਕਾਲ ਤਖ਼ਤ ਦੇ ਸਕੱਤਰੇਤ ਤੋਂ ਨਿੱਜੀ ਸਹਾਇਕ ਜਸਪਾਲ ਸਿੰਘ ਵਲੋਂ ਜਾਰੀ ਕੀਤੇ ਬਿਆਨ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਆ

  Read more

   

 • ਸੇਕਰਡ ਗੇਮਜ਼-2 ’ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼

  ਅੰਮ੍ਰਿਤਸਰ : ਨੈੱਟਫਲਿਕਸ ’ਤੇ ਦਿਖਾਈ ਜਾਂਦੀ ਵੈੱਬ ਸੀਰੀਜ਼ ਸੇਕਰਡ ਗੇਮਜ਼ ਸੀਜ਼ਨ-2 ਦੇ ਇਕ ਦ੍ਰਿਸ਼ ’ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਉਂਦਿਆਂ ਇਸ ਦ੍ਰਿਸ਼ ਨੂੰ ਹਟਾਉਣ ਦੀ ਮੰਗ ਕੀਤੀ ਹੈ। ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਦ੍ਰਿਸ਼ ਨਾ ਹਟਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ

  Read more

   

 • ਕੌਮਾਂਤਰੀ ਨਗਰ ਕੀਰਤਨ ਆਚੋਲੀਆ ਤੋਂ ਲਖਨਊ ਲਈ ਰਵਾਨਾ

  ਅੰਮ੍ਰਿਤਸਰ : ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸ਼ੁਰੂ ਹੋਇਆ ਕੌਮਾਂਤਰੀ ਨਗਰ ਕੀਰਤਨ ਅੱਜ ਗੁਰਦੁਆਰਾ ਨਾਨਕਸਰ ਸਾਹਿਬ ਆਚੋਲੀਆ ਸ਼ਾਹਜਹਾਨਪੁਰ (ਉੱਤਰ ਪ੍ਰਦੇਸ਼) ਤੋਂ ਅਗਲੇ ਪੜਾਅ ਲਖਨਊ ਲਈ ਰਵਾਨਾ ਹੋਇਆ। ਇਸ ਮੌਕੇ ਵੱਡੀ ਗਿਣਤੀ ਸੰਗਤ ਪੁੱਜੀ ਹੋਈ ਸੀ।ਆਚੋਲੀਆ ਤੋਂ ਨਗਰ ਕੀਰਤਨ ਦੀ ਅੱਗੇ ਰਵਾਨਗੀ ਸਮੇਂ ਗੁਰਦੁਆਰੇ ਵਿਖੇ ਸਜਾਏ ਗਏ ਦੀਵਾਨ ਦੌਰਾਨ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪੇ

  Read more

   

 • ਨਸ਼ਾ ਤਸਕਰੀ ਦੇ ਦੋਸ਼ ਹੇਠ ਕਾਬੂ ਤਿੰਨ ਨੌਜਵਾਨ

  ਅੰਮ੍ਰਿਤਸਰ : ਦਿਹਾਤੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਕਿਲੋ ਹੈਰੋਇਨ, 23 ਲੱਖ ਰੁਪਏ ਦੀ ਨਕਦੀ, ਇਕ ਦੇਸੀ ਪਿਸਤੌਲ ਅਤੇ ਉਸ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਸਰਬਜੀਤ ਸਿੰਘ ਉਰਫ ਸਾਬਾ ਸਿਮਰਜੀਤ ਸਿੰਘ ਅਤੇ ਬਲਵਿੰਦਰ ਮਸੀਹ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਇਕ

  Read more

   

 • ਹੜ੍ਹ ਦੇ ਪਾਣੀ ’ਚ ਘਿਰੇ ਪਿਓ-ਪੁੱਤਰ ਨੂੰ ਬਚਾਇਆ

  ਭਿੱਖੀਵਿੰਡ : ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਰ ਕੇ ਹਰੀਕੇ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਹਨ। ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦੇ ਭਾਵੇ ਲੋਕਾਂ ਨੂੰ ਹੜ੍ਹ ਦੇ ਖਤਰੇ ਸਬੰਧੀ ਸੁਚੇਤ ਕੀਤਾ ਗਿਆ ਸੀ ਪਰ ਲੋਕ ਆਪਣਾ ਘਰ ਬਾਰ ਅਤੇ ਕੀਮਤੀ ਸਾਮਾਨ ਛੱਡਣ ਨੂੰ ਤਿਆਰ ਨਹੀਂ ਜਿਸ ਕਰ ਕੇ ਕਈ ਪਰਿਵਾਰਾਂ ਦੇ ਪਸ਼ੂ ਅਜੇ ਵੀ

  Read more

   

 • ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਤੁਲ ਪੁਰੀ ਗ੍ਰਿਫ਼ਤਾਰ

  ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਭਤੀਜੇ ਤੇ ਕਾਰੋਬਾਰੀ ਰਤੁਲ ਪੁਰੀ ਨੂੰ 354 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਕੇਸ ਨਾਲ ਜੁੜੇ ਸੱਜਰੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਅੱਜ ਗ੍ਰਿਫ਼ਤਾਰ ਕਰ ਲਿਆ। ਪੁਰੀ ਨੂੰ 6 ਦਿਨ ਲਈ ਈਡੀ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਪੁਰੀ ਪੁੱਛ-ਪੜਤਾਲ

  Read more

   

 • ਗੁਲਾਮ ਨਬੀ ਆਜ਼ਾਦ ਨੂੰ ਜੰਮੂ ਹਵਾਈ ਅੱਡੇ ਤੋਂ ਵਾਪਸ ਭੇਜਿਆ

  ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੂੰ ਅੱਜ ਹਵਾਈ ਅੱਡੇ ’ਤੇ ਰੋਕਿਆ ਗਿਆ ਅਤੇ ਜਬਰੀ ਵਾਪਸ ਭੇਜ ਦਿੱਤਾ ਗਿਆ। ਇਹ ਜਾਣਕਾਰੀ ਇਕ ਪਾਰਟੀ ਆਗੂ ਨੇ ਦਿੱਤੀ। ਇਹ ਦੂਜੀ ਵਾਰ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਜੰਮੂ ਕਸ਼ਮੀਰ ਦਾ ਦੌਰਾ ਨਹੀਂ ਕਰਨ ਦਿੱਤਾ ਗਿਆ। ਕਾਂਗਰਸ ਦੇ ਮੁੱਖ ਬੁਲਾਰੇ ਰਵਿੰਦਰ ਸ਼ਰਮਾ ਨੇ ਪੀਟੀਆਈ ਨੂੰ ਦੱਸਿਆ,

  Read more

   

 • ਸਿਆਸਤ ਨੂੰ ਸੱਟ ਮਾਰੇਗਾ ਅਸਹਿਣਸ਼ੀਲਤਾ ਦੇ ਫ਼ਿਰਕੂਪੁਣੇ ਦਾ ਰੁਝਾਨ: ਮਨਮੋਹਨ

  ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਵੱਧ ਰਹੀ ਅਸਹਿਣਸ਼ੀਲਤਾ, ਫ਼ਿਰਕੂ ਧਰੁਵੀਕਰਨ ਤੇ ਹਿੰਸਕ ਅਪਰਾਧ ‘ਉਦਾਸ ਕਰਨ ਵਾਲਾ ਰੁਝਾਨ ਹੈ’ ਤੇ ਕੁਝ ਸਮੂਹਾਂ ਵੱਲੋਂ ਇਨ੍ਹਾਂ ਨੂੰ ਦਿੱਤੀ ਜਾ ਰਹੀ ਹੱਲਾਸ਼ੇਰੀ ਮੁਲਕ ਦੀ ਸਿਆਸਤ ਨੂੰ ਸੱਟ ਮਾਰੇਗੀ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 75ਵੀਂ ਜਨਮ ਦਿਹਾੜੇ ਮੌਕੇ ਯਾਦ ਕਰਦਿਆਂ

  Read more

   

 • ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਨਾ ਹੋਈ

  ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਆਈਐੱਨਐਕਸ ਮੀਡੀਆ ਘੁਟਾਲਾ ਮਾਮਲੇ ’ਚ ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪੀ.ਚਿਦੰਬਰਮ ਵੱਲੋਂ ਦਾਇਰ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਅੱਜ ਰੱਦ ਕਰ ਦਿੱਤੀ। ਅਪੀਲ ਖਾਰਜ ਹੋਣ ਤੋਂ ਫ਼ੌਰੀ ਮਗਰੋਂ ਚਿਦੰਬਰਮ ਨੇ ਆਪਣੇ ਵਕੀਲ ਕਪਿਲ ਸਿੱਬਲ ਰਾਹੀਂ ਸੁਪਰੀਮ ਕੋਰਟ ਤਕ ਰਸਾਈ ਕੀਤੀ, ਪਰ ਸਿਖਰਲੀ ਅਦਾਲਤ ਨੇ ਇਹ ਕਹਿ ਕੇ

  Read more

   

 • ਪਾਕਿਸਤਾਨੀ ਗੋਲੀਬਾਰੀ ’ਚ ਜਵਾਨ ਸ਼ਹੀਦ

  ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜਲੇ ਪਿੰਡਾਂ ਤੇ ਚੌਕੀਆਂ ’ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦਾ ਭਾਰਤੀ ਜਵਾਨਾਂ ਵੱਲੋਂ ਢੁੱਕਵਾਂ ਜਵਾਬ ਦਿੱਤਾ ਗਿਆ ਅਤੇ ਪਾਕਿਸਤਾਨੀ

  Read more

   

Follow me on Twitter

Contact Us