Awaaz Qaum Di
 • ਇਨਵੈਸਟ ਪੰਜਾਬ ਮਿਲਣੀ – ਬੰਗਲੂਰੂ – ਤਸਵੀਰਾਂ ਦੀ ਜ਼ੁਬਾਨੀ

  ਬੰਗਲੁਰੂ ਵਿਖੇ ਸੀਆਈਆਈ ਵੱਲੋਂ ਕਰਾਏ ਜਾ ਰਹੇ 8ਵੇਂ ਇਨਵੈਸਟ ਨਾਰਥ-2019 ਸੰਮੇਲਨ ਦੌਰਾਨ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਸਨਅਤਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਪਾਰ ਅਤੇ ਨਵੇਂ ਉਦਯੋਗਾਂ ਲਈ ਮੌਕਿਆਂ ਦੀ ਧਰਤੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਨਵੇਂ ਉਦਯੋਗ ਸਥਾਪਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ।

  Read more

   

 • ਕਰਤਾਰਪੁਰ ਲਾਂਘਾ: ਸਵਾਮੀ ਦੇ ਬਿਆਨ ਦੀ ਚੁਫੇਰਿਓਂ ਨਿਖੇਧੀ

  ਐਸ.ਏ.ਐਸ. ਨਗਰ : ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਡਾ. ਸੁਬਰਾਮਨੀਅਮ ਸਵਾਮੀ ਹਮੇਸ਼ਾ ਔਖੇ ਸਮੇਂ ਸਿੱਖ ਕੌਮ ਅਤੇ ਸਿੱਖਾਂ ਨਾਲ ਖੜ੍ਹਦੇ ਰਹੇ ਹਨ ਪਰ ਕਰਤਾਰਪੁਰ ਲਾਂਘੇ ਬਾਰੇ ਉਨ੍ਹਾਂ ਦੀ ਬਿਆਨਬਾਜ਼ੀ ਮੰਦਭਾਗੀ ਅਤੇ ਦੁਖਦਾਇਕ ਹੈ। ਉਨ੍ਹਾਂ

  Read more

   

 • ਪੰਚਾਇਤ ਸਮਿਤੀ: ਚੇਅਰਮੈਨੀਆਂ ਦੇ ਦਾਅਵੇਦਾਰਾਂ ਦੀ ਉਡੀਕ ਲੰਮੀ ਹੋਈ

  ਐਸ.ਏ.ਐਸ.ਨਗਰ : ਪੰਚਾਇਤ ਸਮਿਤੀਆਂ ਦੇ ਚੇਅਰਮੈਨ ਅਤੇ ਉੱਪ ਚੇਅਰਮੈਨਾਂ ਦੀ ਚੋਣ ਹੁਣ 31 ਅਗਸਤ ਤੱਕ ਵੀ ਮੁਕੰਮਲ ਨਹੀਂ ਹੋ ਸਕੇਗੀ। ਗਿਆਰਾਂ ਮਹੀਨਿਆਂ ਤੋਂ ਚੇਅਰਮੈਨੀਆਂ ਦੀ ਚੋਣ ਦੀ ਉਡੀਕ ਕਰ ਰਹੇ ਦਾਅਵੇਦਾਰਾਂ ਨੂੰ ਹੁਣ ਪੰਚਾਇਤ ਸਮਿਤੀਆਂ ਦੇ ਗਠਨ ਲਈ ਹੋਰ ਇੱਕ ਹਫ਼ਤੇ ਦੀ ਉਡੀਕ ਕਰਨੀ ਪਵੇਗੀ। ਪੰਚਾਇਤ ਵਿਭਾਗ ਵੱਲੋਂ 31 ਅਗਸਤ ਤੱਕ ਪੰਚਾਇਤ ਸਮਿਤੀਆਂ ਦੇ ਚੇਅਰਮੈਨ

  Read more

   

 • ਢਿੱਲੋਂ ਵੱਲੋਂ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ

  ਜ਼ੀਰਕਪੁਰ : ਇਥੋਂ ਦੇ ਪਿੰਡ ਭਬਾਤ ਵਿੱਚ ਦੂਸ਼ਿਤ ਪਾਣੀ ਕਾਰਨ ਪੇਚਿਸ਼ ਫੈਲਣ ਨਾਲ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਹੁਣ ਸਿਆਸੀ ਆਗੂ ਤੇ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਤੋਂ ਜਾਗ ਗਏ ਹਨ। ਨਗਰ ਕੌਂਸਲ ਵੱਲੋਂ ਅੱਜ ਪਿੰਡ ਭਬਾਤ ਵਿੱਚ ਪਾਣੀ ਦੀਆਂ ਨਵੀਆਂ ਪਾਈਪਾਂ ਪਾਉਣ ਦੇ ਕੰਮ ਸ਼ੁਰੂ ਕੀਤਾ ਗਿਆ। ਕੰਮ ਦੀ ਸ਼ੁਰੂਆਤ ਕਾਂਗਰਸ ਪਾਰਟੀ ਦੇ ਜ਼ਿਲ੍ਹਾ

  Read more

   

 • ਸ਼ਿਵਮ ਮਾਮਲਾ: ਜਾਂਚ ਕਮੇਟੀ ਸਰਕਾਰੀ ਹਸਪਤਾਲ ਪੁੱਜੀ

  ਡੇਰਾਬੱਸੀ : ਇਥੋਂ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਕਥਿਤ ਤੌਰ ਤੇ ਇਥ ਪੰਜ ਸਾਲਾ ਦੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਅੱਜ ਜਾਂਚ ਕਮੇਟੀ ਸਿਵਲ ਹਸਪਤਾਲ ਪਹੁੰਚੀ| ਇਹ ਜਾਂਚ ਕਮੇਟੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਨਿਯੁਕਤ ਕਰਕੇ ਨਿਰਧਾਰਤ ਸਮੇਂ ਤੇ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ ਸੀ| ਜਾਂਚ ਕਮੇਟੀ ਵੱਲੋਂ ਅੱਜ ਡਿਊਟੀ ਤੇ

  Read more

   

 • ਸੜਕ ਹਾਦਸੇ ਵਿੱਚ ਵਿਅਕਤੀ ਦੀ ਮੌਤ

  ਖਰੜ : ਬੀਤੇ ਦਿਨ ਖਰੜ ਨਜ਼ਦੀਕ ਪਿੰਡ ਗੜਾਂਗਾਂ-ਮੋਰਿੰਡਾ ਸੜਕ ਉਤੇ ਹੋਏ ਹਾਦਸੇ ਵਿੱਚ ਗੜਾਂਗਾਂ ਦੇ ਰਹਿਣ ਵਾਲੇ ਬਲਜੀਤ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਘੜੂੰਆਂ ਪੁਲੀਸ ਨੇ ਮ੍ਰਿਤਕ ਦੇ ਭਰਾ ਮਨਜਿੰਦਰ ਸਿੰਘ ਦੇ ਬਿਆਨਾਂ ’ਤੇ ਇੱਕ ਸਕਾਰਪੀਓ ਡਰਾਈਵਰ ਜਸਪਾਲ ਸਿੰਘ ਵਾਸੀ ਬਡਾਲੀ ਅੱਲਾ ਸਿੰਘ ਵਿਰੁੱਧ ਧਾਰਾ 279, 427 ਅਤੇ 304ਏ ਅਧੀਨ ਕੇਸ ਦਰਜ ਕੀਤਾ

  Read more

   

 • ਫੈਕਟਰੀ ਧਮਾਕਾ: ਜ਼ਖ਼ਮੀ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ

  ਡੇਰਾਬੱਸੀ : ਇਥੋਂ ਦੀ ਬਰਵਾਲਾ ਰੋਡ ’ਤੇ ਪੈਂਦੇ ਪਿੰਡ ਸੈਦਪੁਰਾ ਵਿੱਚ ਰਸਾਇਣ ਫੈਕਟਰੀ ਨੈਕਟਰ ਲਾਈਫ ਸਾਇੰਸ ਯੂਨਿਟ 2 ਵਿੱਚ ਲੰਘੇ ਦਿਨੀ ਹੋਏ ਧਮਾਕੇ ਵਿੱਚ ਜ਼ਖ਼ਮੀ 16 ਕਰਮੀਆਂ ਵਿੱਚ ਅਨੂਪ ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ| ਅਨੂਪ ਹਾਦਸੇ ਤੋਂ ਪੌਣੇ ਦੋ ਘੰਟੇ ਬਾਅਦ ਅਤਿ ਗੰਭੀਰ ਹਾਲਤ ਵਿੱਚ ਮਸ਼ੀਨ ਵਿੱਚ ਫਸਿਆ ਹੋਇਆ ਮਿਲਿਆ ਸੀ| ਉਸ ਨੂੰ

  Read more

   

 • ਅੱਖ ਦਾਨ ਪੰਦਰਵਾੜੇ ਤਹਿਤ ਜਾਗਰੂਕਤਾ ਵੈਨ ਰਵਾਨਾ

  ਐਸਏਐਸ ਨਗਰ : ਸਿਹਤ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ ਨੇ ਅੱਖ ਦਾਨ ਪੰਦਰਵਾੜਾ ਤਹਿਤ ਅੱਜ ਇੱਥੋਂ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6 ਤੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਅੱਖ ਦਾਨ ਦਾ ਹੋਕਾ ਦੇਣ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਰੋਗ ਆਮ ਤੌਰ ’ਤੇ ਅੱਖਾਂ ਵਿੱਚ ਸੱਟ ਲੱਗਣ, ਇਨਫੈਕਸ਼ਨ

  Read more

   

 • ਬੇਰੁਜ਼ਗਾਰ ਅਧਿਆਪਕਾਂ ਨੇ ਭਾਂਡੇ ਖੜਕਾ ਕੇ ਕੀਤਾ ਮੁਜ਼ਾਹਰਾ

  ਐਸਏਐਸ ਨਗਰ : ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨੇ ਦੇ ਛੇਵੇਂ ਦਿਨ ਭੁੱਖ ਹੜਤਾਲ ਜਾਰੀ ਰਹੀ। ਅੱਜ ਕ੍ਰਿਸ਼ਨ ਸਿੰਘ ਮਾਨਸਾ, ਸਾਥੀ ਵੇਦ ਪ੍ਰਕਾਸ਼, ਦਲੀਪ ਕੁਮਾਰ, ਮਧੂ ਰਾਣੀ, ਅਨੁਸੁਈਆ ਸਾਰੇ ਫਾਜ਼ਿਲਕਾ ਭੁੱਖ ਹੜਤਾਲ ’ਤੇ ਬੈਠੇ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਆਪਣੇ ਸੰਘਰਸ਼ ਨੂੰ ਤਿੱਖਾ ਕਰਦਿਆਂ

  Read more

   

 • ਜਲੰਧਰ-ਦਿੱਲੀ ਕੌਮੀ ਮਾਰਗ ’ਤੇ ਟੌਲ ਫੀਸ ’ਚ ਵਾਧਾ

  ਲੁਧਿਆਣਾ : ਜਲੰਧਰ ਤੋਂ ਦਿੱਲੀ ਵਿਚਾਲੇ ਕੌਮੀ ਮਾਰਗ ’ਤੇ ਪੈਂਦੇ ਤਿੰਨ ਟੌਲ ਪਲਾਜ਼ਿਆਂ ’ਤੇ ਕੰਪਨੀ ਨੇ ਟੌਲ ਫੀਸ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਪਹਿਲੀ ਸਤੰਬਰ ਤੋਂ ਪਾਣੀਪਤ-ਜਲੰਧਰ ਕੌਮੀ ਮਾਰਗ ’ਤੇ ਟੌਲਵੇਅ ਪ੍ਰਾਈਵੇਟ ਲਿਮਟਿਡ ਦੇ ਪੰਜਾਬ ਤੇ ਹਰਿਆਣਾ ’ਚ ਪੈਂਦੇ 3 ਟੌਲ ਬੈਰੀਅਰਾਂ ’ਤੇ ਟੌਲ ਫੀਸ ਵਧ ਜਾਵੇਗੀ। ਲੁਧਿਆਣਾ ਨੇੜੇ ਲਾਡੋਵਾਲ, ਪੰਜਾਬ-ਹਰਿਆਣਾ ਸਰਹੱਦ ’ਤੇ

  Read more

   

 • ਬਿਜਲੀ ਸਰਵਿਸ ਚਾਰਜਿਜ਼ ’ਚ 50 ਫ਼ੀਸਦੀ ਛੋਟ ’ਤੇ ਲੋਡ ਵਧਾਉਣ ਨੂੰ ਮਨਜ਼ੂਰੀ

  ਪਟਿਆਲਾ : ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪਾਵਰਕੌਮ ਦੀ ਸਰਵਿਸ ਚਾਰਜਿਜ਼ ਵਿਚ 50 ਫ਼ੀਸਦੀ ਰਿਆਇਤ ਦੇ ਕੇ ਪੰਜਾਬ ਦੇ ਘਰੇਲੂ, ਗੈਰ-ਰਿਹਾਇਸ਼ੀ ਅਤੇ ਖੇਤੀਬਾੜੀ ਖ਼ਪਤਕਾਰਾਂ ਵਾਸਤੇ ਬਿਜਲੀ ਦਾ ਲੋਡ ਵਧਾਉਣ ਲਈ ਸਵੈ-ਇੱਛਤ ਸਕੀਮ ਸ਼ੁਰੂ ਕਰਨ ਦੀ ਪਟੀਸ਼ਨ ਲੰਘੇ ਕੱਲ੍ਹ ਮਨਜ਼ੂਰ ਕਰ ਲਈ। ਇਸ ਮਗਰੋਂ ਪੰਜਾਬ ਰਾਜ ਬਿਜਲੀ ਨਿਗਮ (ਪਾਵਰਕੌਮ) ਨੇ ਇਸ ਰਿਆਇਤ ਵਾਲੇ ਫ਼ੈਸਲੇ ਨੂੰ

  Read more

   

 • ਟੇਂਡੀ ਵਾਲਾ ਪਿੰਡ ਦੇ ਲੋਕਾਂ ਨੇ ਪਾਇਆ ‘ਟਿੰਡ ’ਚ ਕਾਨਾ’

  ਫ਼ਿਰੋਜ਼ਪੁਰ : ਸਰਹੱਦੀ ਪਿੰਡ ਟੇਂਡੀ ਵਾਲਾ ਵਿਚ ਪ੍ਰਸ਼ਾਸਨ ਵੱਲੋਂ ਬਣਵਾਏ ਜਾ ਰਹੇ ਨਵੇਂ ਬੰਨ੍ਹ ਨੂੰ ਇਲਾਕੇ ਦੇ ਲੋਕਾਂ ਨੇ ਫ਼ਸਲਾਂ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਰੁਕਵਾ ਦਿੱਤਾ। ਲੋਕਾਂ ਦੀ ਸਹਿਮਤੀ ਲਏ ਬਿਨਾਂ ਪ੍ਰਸ਼ਾਸਨ ਨੇ ਸੋਮਵਾਰ ਸ਼ਾਮ ਨੂੰ ਇਸ ਬੰਨ੍ਹ ਦਾ ਕੰਮ ਸ਼ੁਰੂ ਕਰਵਾਇਆ ਸੀ ਪਰ ਜਿਵੇਂ ਹੀ ਲੋਕਾਂ ਨੂੰ ਇਸ ਦਾ ਪਤਾ ਲੱਗਾ ਉਨ੍ਹਾਂ

  Read more

   

 • ਲਾਵਾਰਸ ਪਸ਼ੂਆਂ ਦਾ ਮੁੱਦਾ ਸੰਸਦ ’ਚ ਚੁੱਕਾਂਗਾ: ਮਾਨ

  ਸੰਗਰੂਰ : ਸ਼ਹਿਰ ਵਿਚ ਲਾਵਾਰਸ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ’ਚ ਨਾਕਾਮ ਸਾਬਤ ਹੋ ਰਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ’ਤੇ ਆਧਾਰਿਤ ਸਾਂਝੇ ਮੋਰਚੇ ਦੀ ਅਗਵਾਈ ਹੇਠ ਸ਼ੁਰੂ ਕੀਤੀ ਬੇਮਿਆਦੀ ਲੜੀਵਾਰ ਭੁੱਖ ਹੜਤਾਲ ਸੱਤਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਅੱਜ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ

  Read more

   

 • ਤਾਲਮੇਲ ਕਮੇਟੀ ਵੱਲੋਂ ਕਿਸਾਨਾਂ ਦਾ ਸਮਰਥਨ

  ਪਟਿਆਲਾ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਅੰਬਾਲਾ ਦੀ ਬੇਗਨਾ ਨਦੀ ਵਿਚ ਜਲ ਸੱਤਿਆਗ੍ਰਹਿ ਕਰ ਰਹੇ ਗੰਨਾ ਉਤਪਾਦਕ ਕਿਸਾਨਾਂ ਦਾ ਸਮਰਥਨ ਕਰਦਿਆਂ ਹਰਿਆਣਾ ਸਰਕਾਰ ਤੋਂ ਕਿਸਾਨਾਂ ਦੀ ਬਕਾਇਆ ਰਕਮ ਦਾ ਭੁਗਤਾਨ ਫੌਰੀ ਕਰਨ ਦੀ ਮੰਗ ਕੀਤੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਡਾ. ਦਰਸ਼ਨਪਾਲ ਪਟਿਆਲਾ ਨੇ ਕਿਹਾ ਕਿ ਨਰਾਇਣਗੜ੍ਹ ਖੰਡ ਮਿੱਲ ਵਿਚ

  Read more

   

 • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਸਪਸ਼ਟੀਕਰਨ ਮੰਗਿਆ

  ਪਟਿਆਲਾ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਨ ਸਵਾਮੀ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ ਨੂੰ ਰੋਕਣ ਸਬੰਧੀ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਬਿਆਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਪੱਖ

  Read more

   

 • ਪੁਲੀਸ ਮੁਲਾਜ਼ਮ ਵੱਲੋਂ ਪੁੱਤਰਾਂ ਨਾਲ ਮਿਲ ਕੇ ਮਜ਼ਦੂਰ ਦੀ ਕੁੱਟਮਾਰ

  ਭੀਖੀ : ਇਥੇ ਇਕ ਪੁਲੀਸ ਮੁਲਾਜ਼ਮ ਅਤੇ ਉਸ ਦੇ ਲੜਕਿਆਂ ਵੱਲੋਂ ਦਲਿਤ ਮਜ਼ਦੂਰ ਦੀ ਕੁੱਟਮਾਰ ਕੀਤੀ ਗਈ। ਪੀੜਤ ਮਜ਼ਦੂਰ ਬਿੰਦਰ ਸਿੰਘ ਖਾਲਸਾ , ਇਥੋਂ ਦੇ ਵਾਰਡ ਨੰਬਰ 13 ਦਾ ਵਸਨੀਕ ਹੈ। ਮੁਲਜ਼ਮਾਂ ਨੇ ਮਜ਼ਦੂਰ ਦੀ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੇ ਰੋਸ ਵਜੋਂ ਅਤੇ ਮੁਲਜ਼ਮਾਂ ਖ਼ਿਲਾਫ਼ ਐੱਸਸੀ, ਐੱਸਟੀ ਐਕਟ ਦੀਆਂ ਧਾਰਾਵਾਂ

  Read more

   

 • ਵਿਆਹੁਤਾ ਵੱਲੋਂ ਖੁ਼ਦਕੁਸ਼ੀ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣੇ ਅੱਗੇ ਧਰਨਾ

  ਰੂੜੇਕੇ ਕਲਾਂ : ਇਥੋਂ ਦੀ ਵਿਆਹੁਤਾ ਕਰਮਜੀਤ ਕੌਰ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਅੱਜ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਵਿਚ ਥਾਣਾ ਰੂੜੇਕੇ ਅੱਗੇ ਧਰਨਾ ਦਿੱਤਾ।ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਰੜ੍ਹ ਦੀ ਲੜਕੀ ਥਾਣਾ ਰੂੜੇਕੇ ਕਲਾਂ ਅਧੀਨ ਪੈਂਦੇ ਪਿੰਡ ਬਦਰਾ ਵਿੱਚ ਵਿਆਹੀ

  Read more

   

 • ਰਵੀ ਸਿੰਘ, ਸਿੱਖ ਪੰਥ ਦੀ ਸ਼ਾਨ ਹਨ – ਭਾਈ ਲੱਖਾ ਜੀ

  ਇੰਟਰਨੈਸ਼ਨਲ  ਰਿਲੀਜ਼ੀਅਸ ਰਾਈਟਰ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਤੇ ਦੁਨੀਆ ਦੇ ਪ੍ਰਸਿੱਧ ਧਾਰਮਿਕ ਸਿੱਖ ਲੇਖਕ ਅਤੇ ਰਾਗੀ ਖਾਲਸਾ ਬਾਈ ਲਖਵਿੰਦਰ ਸਿੰਘ ਜੀ ਲੱਖਾ ਸਲੇਮਪੁਰ  ਵਾਲਿਆਂ ਨੇ “ਖਾਲਸਾ ਏਡ ” ਦੇ ਮੁੱਖ ਸੇਵਾਦਾਰ ਭਾਈ ਸਾਬ ਰਵੀ ਸਿੰਘ ਜੀ ਨੂੰ ਦਸਮੇਸ਼ ਪਿਤਾ ਜੀ ਦਾ ਅਸਲੀ ਸਪੁਤਰ ਅੈਲਾਨਦਿਅਾਂ ਫੱਖ਼ਰ ਮਹਿਸੂਸ ਕੀਤਾ ਤੇ ਮੋਦੀ ਸਰਕਾਰ ਦੇ ਗਲਤ ਅੈਕਸ਼ਨ ਕਾਰਨ

  Read more

   

 • 5 ਤੋਂ 10 ਨਵੰਬਰ ਤੱਕ ਜਥਿਆਂ ਨੂੰ ਦਾਖ਼ਲੇ ਦੀ ਪ੍ਰਵਾਨਗੀ ਮਿਲਣ ਦੀ ਉਮੀਦ

  ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਲੋਂ ਪੰਜ ਤੋਂ 10 ਨਵੰਬਰ ਤੱਕ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਪਾਕਿਸਤਾਨ ਆਉਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਇਹ ਦਾਅਵਾ ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਮੁਖੀ ਹਰਪਾਲ ਸਿੰਘ ਭੁੱਲਰ ਨੇ ਪਾਕਿਸਤਾਨ ਔਕਾਫ਼ ਬੋਰਡ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ

  Read more

   

 • ਕਕਾਰ ਪਹਿਨ ਕੇ ਕੰਮ ਕਰਨ ਦੀ ਮਨਾਹੀ ਦਾ ਸ਼੍ਰੋਮਣੀ ਕਮੇਟੀ ਵਲੋਂ ਵਿਰੋਧ

  ਅੰਮ੍ਰਿਤਸਰ : ਕੈਨੇਡਾ ਦੇ ਕਿਊਬੇਕ ਸੂਬੇ ਦੇ ਮਾਂਟਰੀਅਲ ਸ਼ਹਿਰ ਵਿਚ ਸਿੱਖ ਔਰਤ ਨੂੰ ਦਸਤਾਰ ਅਤੇ ਕਕਾਰ ਪਹਿਨ ਕੇ ਨੌਕਰੀ ਕਰਨ ਤੋਂ ਰੋਕ ਦਿੱਤਾ ਗਿਆ ਜਿਸ ’ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਸੂਬੇ ਵਿਚ ਇਸ ਸਬੰਧੀ ਕਾਨੂੰਨ ਬਣਾਇਆ ਗਿਆ ਹੈ ਜਿਸ ਤਹਿਤ ਸਰਕਾਰੀ ਥਾਵਾਂ ’ਤੇ ਧਾਰਮਿਕ ਚਿੰਨ੍ਹ ਪਹਿਨ ਕੇ ਕੰਮ ਕਰਨ ’ਤੇ ਰੋਕ ਲਾਈ

  Read more

   

 • ਕੌਮਾਂਤਰੀ ਨਗਰ ਕੀਰਤਨ ਹਜ਼ਾਰੀ ਬਾਗ ਤੋਂ ਧਨਬਾਦ ਰਵਾਨਾ

  ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋਇਆ ਨਗਰ ਕੀਰਤਨ ਆਪਣੇ ਅਗਲੇ ਪੜਾਅ ਵੱਲ ਵਧਦਾ ਹੋਇਆ ਝਾਰਖੰਡ ਦੇ ਗੁਰਦੁਆਰਾ ਗੁਰੂ ਸਿੰਘ ਸਭਾ ਹਜ਼ਾਰੀ ਬਾਗ ਤੋਂ ਧਨਬਾਦ ਲਈ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਨਗਰ ਕੀਰਤਨ ਦੀ ਰਵਾਨਗੀ ਸਮੇਂ ਵੱਡੀ ਗਿਣਤੀ ਸੰਗਤ ਮੌਜੂਦ ਸੀ।ਝਾਰਖੰਡ ਸੂਬੇ ਦੇ ਘੱਟ ਗਿਣਤੀ

  Read more

   

 • ਰਾਇਸ਼ੁਮਾਰੀ-2020: ਗ੍ਰਿਫ਼ਤਾਰ ਮਹਿਲਾ ਦੇ ਪੁੱਤਰ ਨੂੰ ਹਾਈ ਕੋਰਟ ਦੇ ਹੁਕਮਾਂ ’ਤੇ ਛੱਡਿਆ

  ਗੁਰਦਾਸਪੁ : ‘ਰਾਇਸ਼ੁਮਾਰੀ 2020’ ਦਾ ਪ੍ਰਚਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੀ ਮਹਿਲਾ ਕੁਲਬੀਰ ਕੌਰ ਨਾਲ ਹਿਰਾਸਤ ਵਿਚ ਲਏ ਗਏ ਉਸ ਦੇ ਨਾਬਾਲਗ ਬੇਟੇ ਦਿਲਜੋਤ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਉੱਤੇ ਗੁਰਦਾਸਪੁਰ ਦੇ ਚਿਲਡਰਨ ਹੋਮ ਤੋਂ ਰਿਹਾਅ ਕਰ ਕੇ ਉਸ ਦੇ ਮਾਮਾ ਜਗਸੀਰ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ। ਵਕੀਲ ਸਿਮਰਨਜੀਤ

  Read more

   

 • ਪ੍ਰਕਾਸ਼ ਪੁਰਬ: ਸ਼੍ਰੋਮਣੀ ਕਮੇਟੀ ਵੱਲੋਂ ਕੈਪਟਨ ਨੂੰ ਸੱਦਾ

  ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ ਨੂੰ ਇਕੱਠੇ ਇਕ ਮੰਚ ਤੋਂ ਮਨਾਉਣ ਦੇ ਮੰਤਵ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਵਫ਼ਦ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਕਮੇਟੀ ਨੇ ਸਾਂਝੀ ਤਾਲਮੇਲ ਕਮੇਟੀ ਬਣਾਉਣ ਲਈ ਸਰਕਾਰ ਦੇ ਦੋ

  Read more

   

 • ਹੜ੍ਹਾਂ ਦੀ ਮਾਰ: ਡਾਕਟਰਾਂ ਨੇ ਪਸ਼ੂਆਂ ਦੇ ਇਲਾਜ ਲਈ ਮੋਰਚਾ ਸੰਭਾਲਿਆ

  ਸ਼ਾਹਕੋਟ : ਪਸ਼ੂ ਪਾਲਣ ਵਿਭਾਗ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਘਰ-ਘਰ ਜਾ ਕੇ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਫਸੇ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ 22 ਅਗਸਤ ਤੋਂ ਲੈ ਕੇ ਹੁਣ ਤੱਕ ਕਿਸ਼ਤੀਆਂ ਰਾਹੀਂ ਘਰ-ਘਰ ਜਾ

  Read more

   

 • ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਦੇਹਾਂਤ

  ਮੁਕੇਰੀਆਂ : ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 59 ਵਰ੍ਹਿਆਂ ਦੇ ਸਨ। ਵਿਧਾਇਕ ਨੇ ਅੱਜ ਵੱਡੇ ਤੜਕੇ ਕਰੀਬ 3:30 ਵਜੇ ਪੀਜੀਆਈ, ਚੰਡੀਗੜ੍ਹ ਵਿੱਚ ਆਖਰੀ ਸਾਹ ਲਿਆ।ਵਿਧਾਇਕ ਬੱਬੀ ਦਾ ਅੰਤਿਮ ਸਸਕਾਰ ਇੱਥੇ ਸ਼ਮਸ਼ਾਨਘਾਟ ਵਿਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਪੰਜਾਬ

  Read more

   

 • ਸੰਸਦ ਮੈਂਬਰ ਗੁਰਜੀਤ ਔਜਲਾ ਨਸ਼ਾ ਪੀੜਤ ਕੁੜੀ ਨੂੰ ਮਿਲੇ

  ਅੰਮ੍ਰਿਤਸਰ : ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੱਜ ਰਣਜੀਤ ਐਵੇਨਿਊ ਵਿਚ ਨਸ਼ੇ ਦੀ ਆਦੀ ਹੋਈ ਕੁੜੀ ਦੇ ਪਰਿਵਾਰ ਨੂੰ ਮਿਲੇ ਅਤੇ ਉਸ ਦੇ ਇਲਾਜ ਵਾਸਤੇ ਮੈਡੀਕਲ ਮਦਦ ਦੇਣ ਦੀ ਪੇਸ਼ਕਸ਼ ਕੀਤੀ। ਲੜਕੀ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਜੰਜੀਰ ਨਾਲ ਬੰਨ੍ਹਿਆ ਹੋਇਆ ਹੈ। ਔਜਲਾ ਉਸ ਦਾ ਇਲਾਜ ਉਸ ਦੇ ਘਰ ਵਿਚ ਹੀ ਕਰਾਉਣਗੇ।

  Read more

   

 • ਕਲੱਬ: ਕਮਿਊਨਿਟੀ ਕਾਰਜ ਰਲ-ਮਿਲ ਕੇ ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਹੋਇਆ ਮੁੜ ਸਰਗਰਮ ਨਵੇਂ ਢਾਂਚੇ ਨੇ ਕੀਤੀ ਪਹਿਲੀ ਮੀਟਿੰਗ-ਲਿਆ ਰਿਹੈ ਕਈ ਕਾਰਜ

  ਔਕਲੈਂਡ – ਕਈ ਸਾਲ ਪਹਿਲਾਂ ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਬਹੁਤ ਸਰਗਰਮ ਹੋਇਆ ਸੀ ਅਤੇ ਫਿਰ ਕੁਝ ਸਾਲ ਸਮਾਜਿਕ ਕਾਰਜਾਂ ਨੂੰ ਕਰਨ ਬਾਅਦ ਧੀਮੀ ਚਾਲ ਹੋ ਗਿਆ ਸੀ। ਹੁਣ ਦੁਬਾਰਾ ਇਹ ਕਲੱਬ ਸਰਗਰਮ ਹੋਇਆ ਹੈ ਅਤੇ ਇਸਦੇ ਨਾਲ ਹੀ ਲਗਪਗ ਸਾਰਾ ਢਾਂਚਾ ਮੁੜ ਤੋਂ ਸੈਟ ਕੀਤਾ ਗਿਆ ਹੈ। ਅੱਜ ਕਲੱਬ ਦੀ ਪਹਿਲੀ ਮੀਟਿੰਗ ਹੋਈ ਜਿਸ

  Read more

   

 • ਸਿਰੇ ਦਾ ਸਾਊਥ ਸਕੂਲ: ਸਜੀਆਂ ਸਿਰਾਂ ‘ਤੇ ਦਸਤਾਰਾਂ ਅਕੈਡਮਿਕ ਕਾਲਿਜਜ਼ ਗਰੁੱਪ ਸਟ੍ਰਾਥਐਲਨ ਵਿਖੇ ‘ਕਲਚਰਲ ਵੀਕ’ ‘ਚ ਪਹਿਲੀ ਵਾਰ ਸਜੀਆਂ ਦਸਤਾਰਾਂ

  ਔਕਲੈਂਡ – ਸਾਊਥ ਔਕਲੈਂਡ ਦਾ ਉਚ ਸ਼੍ਰੇਣੀ ਦਾ ਸਕੂਲ ਅਤੇ ਕਾਲਜ ਜਿਸ ਨੂੰ ‘ਏ.ਸੀ.ਜੀ. ਸਟ੍ਰਾਥਐਲਨ’ (ਅਕੈਡਮਿਕ ਕਾਲਿਜ਼ ਗਰੁਪ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਇਥੇ ਲਗਪਗ 800 ਤੋਂ ਉਪਰ ਵਿਦਿਆਰਥੀ ਪੜ੍ਹਦੇ ਹਨ, ਵਿਖੇ ਪਹਿਲੀ ਵਾਰ ਬੱਚਿਆਂ ਦੇ ਦਸਤਾਰਾਂ ਸਜਾਈਆਂ ਗਈਆਂ | ਦਰਅਸਲ ਇਸ ਹਫਤੇ ਨੂੰ ਉਸ ਸਕੂਲ ਦੇ ਵਿਚ ‘ਐਕਟੀਵਿਟੀਜ਼ ਐਾਡ ਕਲਚਰਲ ਵੀਕ’ ਦੇ

  Read more

   

 • ਸਿੱਖ ਸ਼ਰਧਾਲੂਆਂ ਦੀ ਪਾਕਿ ਫੇਰੀ ਲਈ ਸਿੱਖ ਸ਼ਰਧਾਲੂਆਂ ਨੂੰ 30 ਸਤੰਬਰ ਤੱਕ ਵੀਜ਼ੇ ਦੇਣ ਦਾ ਰੱਖਿਆ ਟੀਚਾ

  ਲਾਹੌਰ – ਧਾਰਮਿਕ ਟੂਰਿਜ਼ਮ ਐਂਡ ਹੈਰੀਟੇਜ ਕਮੇਟੀ ਨੇ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ‘ਤੇ ਸ਼ਾਮਲ ਹੋਣ ਲਈ ਭਾਰਤ ਅਤੇ ਦੁਨੀਆ ਭਰ ਦੇ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ 30 ਸਤੰਬਰ ਤੋਂ ਪਹਿਲਾਂ ਅੰਤਮ ਰੂਪ ਦੇਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਅਨੁਸਾਰ

  Read more

   

 • ਸਤੰਬਰ 2019 ‘ਚ ਹੋਣ ਵਾਲੇ ਇਮਤਿਹਾਨਾਂ ਦੀ ਡੇਟਸ਼ੀਟ ਜਾਰੀ

  ਚੰਡੀਗੜ੍ਹ – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਤੰਬਰ 2019 ਦੇ ਟੈਸਟ ਕਰਾਉਣ ਸਬੰਧੀ ਜਮਾਤ ਵਾਰ ਤੀਜੀ ਤੋਂ ਦਸਾਵੀਂ ਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ। ਫੀਲਡ ‘ਚੋਂ ਪ੍ਰਾਪਤ ਸੁਝਾਵਾਂ ਅਨੁਸਾਰ ਜਮਾਤ ਛੇਵੀਂ, ਸੱਤਵੀਂ, ਨੌਵੀਂ ਤੇ ਦਸਵੀਂ ਦੇ ਪ੍ਰਸ਼ਨ ਪੱਤਰ ਦੀ ਸਾਫਟ ਕਾਪੀ “ਪੜ੍ਹੋ ਪੰਜਾਬ ਪੜ੍ਹਾਉ ਪੰਜਾਬ” ਦੀ ਟੀਮ ਵੱਲੋਂ ਮੁਹੱਈਆ ਕਰਾਈ ਜਾਏਗੀ। ਸਤੰਬਰ 2019 ‘ਚ ਹੋਣ ਵਾਲੀਆਂ ਪ੍ਰੀਖਿਆ

  Read more

   

 • ਹੌਲਨਾਕ : ਪਤਨੀ ਨੇ ਜ਼ਿੰਦਾ ਸਾੜਿਆ ਆਪਣਾ ਪਤੀ – ਕਾਰਾ ਕਰ ਹੋਈ ਫ਼ਰਾਰ

  ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੇ ਆਪਣੇ ਸਾਥੀਆਂ ਨਾਲ ਰਲ ਕੇ ਪਤੀ ਨੂੰ ਜ਼ਿੰਦਾ ਸਾੜ ਦਿੱਤਾ ਹੈ। ਜਿਸ ਤੋਂ ਬਾਅਦ ਅੱਗ ‘ਚ ਝੁਲਸਿਆ ਪਤੀ ਦਮ ਤੋੜ ਗਿਆ। ਇਹ ਸਾਰੀ ਵਾਰਦਾਤ CCTV ‘ਚ ਕੈਦ ਹੋ ਗਈ ਹੈ। ਜਿਸ ਵਿੱਚ ਜ਼ਿੰਦਾ ਸੜਦਾ ਵਿਅਕਤੀ ਸਾਫ ਦੇਖਿਆ ਜਾ ਸਕਦਾ ਹੈ। ਪੁਲਿਸ ਨੇ ਇਸ

  Read more

   

 • ”ਰੇਲ ਬਚਾਓ ਸਪਤਾਹ” ਦੇ ਮੱਦੇਨਜ਼ਰ ਐੱਨ.ਆਰ.ਐੱਮ ਦਾ ਰੋਸ ਪ੍ਰਦਰਸ਼ਨ

  ਫਿਰੋਜ਼ਪੁਰ : ਨਾਰਦਰਨ ਰੇਲਵੇ ਯੂਨੀਅਨ ਦੇ ਸੱਦੇ ‘ਤੇ ਰੇਲ ਬਚਾਓ ਸਪਤਾਹ ਦੇ ਅੰਤਰਗਤ ਕੇਂਦਰ ਸਰਕਾਰ ਦੀ ਨਿਗਮੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਵਿਰੋਧ ਵਿਚ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ‘ਤੇ ਐੱਨਆਰਐੱਮਯੂ ਫਿਰੋਜ਼ਪੁਰ ਦੀ ਸ਼ਾਖਾਵਾਂ ਦੇ ਸੈਂਕੜੇ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਯੂਨੀਅਨ ਦੇ ਸੀਨੀਅਰ ਆਗੂ ਪਰਵੀਨ ਕੁਮਾਰ, ਮੰਡਲ ਪ੍ਰਧਾਨ

  Read more

   

Follow me on Twitter

Contact Us