Awaaz Qaum Di

ਸ਼ਾਹਿਬ ਸੇਵਾ ਸੁਸਾਇਟੀ ਸੰਦੌੜ ਦੇ ਅਧੀਨ ਸਮਾਜ ਦੀ ਸੇਵਾ ਵਿਚ ਸਮਰਪਿਤ ਅਦਾਰਾ “ਆਵਾਜ਼ ਕੌਮ ਦੀ” ਵਿਚ ਪ੍ਰਕਾਸਿਤ ਹੋਣ ਵਾਲੀਆਂ ਕਿਸੇ ਵੀ ਤਰਾਂ ਦੀਆਂ ਖਬਰਾਂ, ਲੇਖ, ਰਚਨਾਵਾਂ ਜਾਂ ਹੋਰ ਇਸਤਿਹਾਰਾਂ ਲਈ ਅਦਾਰੇ ਦੀ ਕੋਈ ਜਿੰਮੇਵਾਰੀ ਜਾਂ ਸਹਿਮਤੀ ਨਹੀਂ ਹੋਵੇਗੀ। ਅਦਾਰੇ ਵਿਚ ਪ੍ਰਕਾਸਿਤ ਹੋਣ ਵਾਲੀ ਕੋਈ ਵੀ ਜਾਣਕਾਰੀ, ਖਬਰਾਂ ਨਾਲ ਸੰਬਧਿਤ ਪੱਤਰਕਾਰ, ਲੇਖ ਜਾਂ ਰਚਨਾਵਾਂ ਨੂੰ ਲਿਖਣ ਜਾਂ ਭੇਜਣ ਵਾਲੇ ਹੀ ਜਿੰਮੇਵਾਰ ਹੋਵਣਗੇ।ਕਿਸੇ ਵੀ ਖਬਰਾਂ, ਲੇਖ ਜਾਂ ਰਚਨਾਵਾਂ ਹੋਰ ਸਮਗਰੀ ਦੀ ਪ੍ਰਕਾਸਿਤ ਤਰੀਕ ਤੋਂ ਪੰਜ ਦਿਨ ਤੋਂ ਬਾਅਦ ਵਿਚਾਰ ਅਧੀਨ ਨਹੀਂ ਹੋਵੇਗੀ। ਉਪਰੋਕਤ ਕਿਸੇ ਵੀ ਵਾਦ ਵਿਵਾਦ ਦਾ ਨਿਪਟਾਰਾ ਮਾਨਯੋਗ ਸੰਗਰੂਰ ਦੀ ਅਦਾਲਤ ਵਿਚ ਹੋਵੇਗਾ ।

ਅਦਾਰੇ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਹੋਣ ਵਾਲੀਆਂ ਸੂਚਨਾਵਾਂ ਜਾਂ ਖ਼ਬਰਾਂ ਵੱਖ ਵੱਖ ਮੀਡੀਏ ਦੇ ਅਖ਼ਬਾਰਾਂ ਦੁਆਰਾ ਪ੍ਰਾਪਤ ਕੀਤੀ ਜਾ ਰਹੀਆਂ ਹਨ। ਇਹ ਕਾਰਜ ਇੱਕ ਸੇਵਾ ਦੀ ਭਾਵਨਾ ਵਿਚ ਖ਼ਬਰਾਂ ਜਾਂ ਜਾਣਕਾਰੀਆਂ ਨੂੰ ਆਪ ਪਾਠਕਾਂ ਤੱਕ ਪਹੁੰਚਾਉਣ ਦਾ ਹੈ।

ਆਦਾਰੇ ਦਾ ਮਕਸਦ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੋ ਕੇ ਦੁਨੀਆ ਭਰ ਵਿਚ ਪ੍ਰਫੁੱਲਿਤ ਕਰਨਾ ਹੈ ਅਤੇ ਵਿਸ਼ੇਸ ਕਰ ਕੇ ਆਪਣੇ ਵਿਚ ਸਮੋਈ ਬੈਠੇ ਸਬਦਾਂ ਦੇ ਅਨਮੋਲ ਭੰਡਾਰ ਨੂੰ ਨਵੇਂ ਉਭਰ ਰਹੇ ਹਜਾਰਾਂ ਲੇਖਕ ਵੀਰਾਂ-ਭੈਣਾਂ ਨੂੰ ਹੌਸਲਾ ਦੇ ਕੇ ਸਾਹਿਤਿਕ ਖੇਤਰ ਵਿਚ ਵਖਰਾ ਅਸਥਾਨ ਬਣਾਉਣ ਦਾ ਨਿਮਾਣਾ ਜਿਹਾ ਉਪਰਾਲਾ ਹੈ ਅਤੇ ਸਮਾਜ ਵਿਚ ਗਲਤ ਅਨਸਰਾਂ ਵਲੋਂ ਆਪਣੇ ਨਿਜੀ ਫਾਇਦਿਆਂ ਲਈ ਘਿਣਾਉਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਇਨਸਾਨੀਅਤ ਦਾ ਜੋ ਘਾਣ ਕੀਤਾ ਜਾ ਰਿਹਾ ਹੈ ਉਹਨਾਂ ਵਾਰਦਾਤਾਂ ਨੂੰ ਰੋਕ ਅਤੇ ਠੱਲ ਪਾਉਣ ਲਈ ਅਣਭੋਲ ਜਨਤਾ ਨੂੰ ਜਾਗਰੂਕ ਕਰਨ ਹਿੱਤ ਹੈ।

ਇਸ ਕਰ ਕੇ ਆਦਾਰੇ ਦੇ ਸਮੂਹ ਮੈਂਬਰਾਂ ਅਤੇ ਸਹਿਯੋਗੀ ਸੱਜਣਾਂ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਸਾਡਾ ਮਕਸਦ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਸਾਡੇ ਆਦਾਰੇ ਵਲੋਂ ਆਪ ਜੀ ਨਾਲ ਇਹ ਪ੍ਰਣ ਕੀਤਾ ਜਾਂਦਾ ਹੈ ਕਿ “ਆਵਾਜ ਕੌਮ ਦੀ” ਜੋ ਕਿ ਸਦਾ “ਹੱਕ ਸੱਚ ਦੀ ਆਵਾਜ ਨੂੰ ਸਦਾ ਬੁਲੰਦ ਕਰਦੀ ਰਹੇਗੀ ਅਤੇ ਆਪ ਜੀ ਦੇ ਪੂਰਨ ਸਹਿਯੋਗ ਦੀ ਸਦਾ ਆਸ ਕਰਦੇ ਰਹਾਂਗੇ।

ਵਲੋਂ
“ਆਵਾਜ਼ ਕੌਮ ਦੀ”

Follow me on Twitter

Contact Us